ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਮੀਠਾ ਖੱਟਾ ਪਿਆਰ ਹਮਾਰਾ’ ਮੇਰੇ ਦਿਲ ਦੇ ਨੇੜੇ: ਪ੍ਰੇਰਨਾ ਸਿੰਘ

08:27 AM Apr 22, 2024 IST

ਮੁੰਬਈ: ਸ਼ੋਅ ‘ਮੀਠਾ ਖੱਟਾ ਪਿਆਰ ਹਮਾਰਾ’ ਵਿੱਚ ‘ਸਜੀਰੀ’ ਦਾ ਭੂਮਿਕਾ ਨਿਭਾਉਣ ਵਾਲੀ ਪ੍ਰੇਰਨਾ ਸਿੰਘ ਆਪਣੇ ਕਿਰਦਾਰ ਤੋਂ ਬਹੁਤ ਖੁਸ਼ ਹੈ ਉਸ ਨੇ ਇਸ ਕਿਰਦਾਰ ਨੂੰ ਆਪਣੇ ਦਿਲ ਦੇ ਬਹੁਤ ਕਰੀਬ ਦੱਸਿਆ ਹੈ। ਉਸ ਨੇ ਕਿਹਾ ਕਿ ਉਸ ਦਾ ਕਿਰਦਾਰ, ਉਸ ਦੀ ਮਾਸੂਮੀਅਤ ਅਤੇ ਮੁਸਕਰਾਹਟ ਦੇ ਨਾਲ ਸਥਿਤੀ ਦਾ ਸਾਹਮਣਾ ਕਰਨ ਦੀ ਸਮਰੱਥਾ ਨੂੰ ਉਜਾਗਰ ਕਰਦਾ ਹੈ। ਸ਼ੋਅ ਵਿੱੱਚ ਅਵਿਨਾਸ਼ ਮਿਸ਼ਰਾ ਅਤੇ ਆਰਚੀ ਸੱਚਦੇਵਾ ਵੀ ਹਨ। ਪੁਣੇ ’ਤੇ ਆਧਾਰਿਤ ਇਸ ਸ਼ੋਅ ਵਿੱਚ ਸਜੀਰੀ (ਪ੍ਰੇਰਨਾ ਸਿੰਘ) ਦੀ ਕਹਾਣੀ ਦਿਖਾਈ ਗਈ ਹੈ, ਜੋ ਦੋਸਤੀ ਨਿਭਾਉਣ ਵਾਲੀ ਅਤੇ ਭਰੋਸੇਮੰਦ ਹੈ ਪਰ ਉਸ ਨੂੰ ਹਮੇਸ਼ਾ ਹਲਕੇ ਵਿੱਚ ਲਿਆ ਜਾਂਦਾ ਹੈ। ਸ਼ੋਅ ਬਾਰੇ ਪ੍ਰੇਰਨਾ ਨੇ ਕਿਹਾ ਕਿ ਉਹ ‘ਮੀਠਾ ਖੱਟਾ ਪਿਆਰ ਹਮਾਰਾ’ ਸ਼ੋਅ ਦਾ ਹਿੱਸਾ ਅਚਾਨਕ ਹੀ ਬਣ ਗਈ। ਉਸ ਨੇ ਸਜੀਰੀ ਦੀ ਭੂਮਿਕਾ ਲਈ ਨਿਰਮਾਤਾਵਾਂ ਨਾਲ ਸੰਪਰਕ ਕੀਤਾ ਸੀ। ਉਸ ਨੂੰ ਲੱਗਿਆ ਕਿ ਸਜੀਰੀ ਅਤੇ ਪ੍ਰੇਰਨਾ ਵਿੱਚ ਬਰਾਬਰ ਦੇ ਗੁਣ ਹਨ। ਉਸ ਨੂੰ ਲੱਗਿਆ ਕਿ ਉਹ ਇਸ ਕਿਰਦਾਰ ਦੇ ਰੂਪ ਵਿੱਚ ਦਰਸ਼ਕਾਂ ਨੂੰ ਪਸੰਦ ਆਵੇਗੀ। ਪ੍ਰੇਰਨਾ ਨੇ ਕਿਹਾ ਕਿ ‘ਸਜੀਰੀ’ ਦਾ ਕਿਰਦਾਰ ਨਿਭਾਉਣ ਵਿੱਚ ਉਸ ਨੂੰ ਆਨੰਦ ਆ ਰਿਹਾ ਹੈ। ਇਹ ਮੇਰੇ ਦਿਲ ਦੇ ਬਹੁਤ ਕਰੀਬ ਹੈ। ਇਹ ਸ਼ੋਅ ਸਜੀਰੀ ਅਤੇ ਸ਼ਿਵਮ (ਅਵਿਨਾਸ਼ ਮਿਸ਼ਰਾ) ਦੀਆਂ ਪੇਚੀਦਗੀਆਂ ਅਤੇ ਸਮੀਕਰਨਾਂ ’ਤੇ ਧਿਆਨ ਕੇਂਦਰਿਤ ਕਰੇਗਾ ਅਤੇ ਦਿਖਾਏਗਾ ਕਿ ਜਦ ਉਹ ਖਾਣਾ ਬਣਾਉਂਦੀ ਹੈ ਤਾਂ ਸਜੀਰੀ ਦਾ ਆਤਮਵਿਸ਼ਵਾਸ ਕਿਵੇਂ ਜਿਉਂਦਾ ਹੋ ਜਾਂਦਾ ਹੈ, ਕਿਉਂਕਿ ਉਹ ਭਵਿੱਖ ਵਿੱਚ ਸ਼ੈੱਫ ਬਣਨ ਦੀ ਉਮੀਦ ਕਰਦੀ ਹੈ। ਸ਼ੋਅ ‘ਮੀਠਾ ਖੱਟਾ ਪਿਆਰ ਹਮਾਰਾ’ 24 ਅਪਰੈਲ ਨੂੰ 6.30 ਵਜੇ ਸਟਾਰ ਪੱਲਸ ’ਤੇ ਦਿਖਾਈ ਦੇਵੇਗਾ। -ਆਈਏਐੱਨਐੱਸ

Advertisement

Advertisement