For the best experience, open
https://m.punjabitribuneonline.com
on your mobile browser.
Advertisement

ਵਾਤਾਵਰਨ ਪ੍ਰੇਮੀਆਂ ਵੱਲੋਂ ਮਿਸ਼ਨ ਤੰਦਰੁਸਤ ਸੰਗਰੂਰ ਦੀ ਸ਼ੁਰੂਆਤ

06:42 AM Jun 27, 2024 IST
ਵਾਤਾਵਰਨ ਪ੍ਰੇਮੀਆਂ ਵੱਲੋਂ ਮਿਸ਼ਨ ਤੰਦਰੁਸਤ ਸੰਗਰੂਰ ਦੀ ਸ਼ੁਰੂਆਤ
ਬਨਾਸਰ ਬਾਗ ਵਿੱਚ ‘ਮਿਸ਼ਨ ਤੰਦਰੁਸਤ ਸੰਗਰੂਰ’ ਦੀ ਸ਼ੁਰੂਆਤ ਕਰਦੇ ਹੋਏ ਵਾਤਾਵਰਨ ਪ੍ਰੇਮੀ ਅਤੇ ਵੱਖ ਵੱਖ ਪਾਰਟੀਆਂ ਦੇ ਆਗੂ। -ਫੋਟੋ: ਲਾਲੀ
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 26 ਜੂਨ
ਜੈਪੁਰ ਦੀ ਤਰਜ਼ ’ਤੇ ਬਣੇ ਰਿਆਸਤੀ ਸ਼ਹਿਰ ਸੰਗਰੂਰ ਦੇ ਬਨਾਸਰ ਬਾਗ ਤੋਂ ਵਾਤਾਵਰਨ ਪ੍ਰੇਮੀਆਂ ਵਲੋਂ ਪਾਰਟੀਬਾਜ਼ੀ ਤੋਂ ਉਪਰ ਉਠ ਕੇ ‘ਮਿਸ਼ਨ ਤੰਦਰੁਸਤ ਸੰਗਰੂਰ’ ਦਾ ਆਗਾਜ਼ ਕੀਤਾ ਹੈ। ਭਾਵੇਂ ਕਿ ਬਨਾਸਰ ਬਾਗ ਦੀ ਸਾਂਭ-ਸੰਭਾਲ ਲਈ ਸ਼ਹਿਰ ਦੇ ਕੁੱਝ ਸਮਾਜ ਸੇਵੀਆਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਹਨ, ਜਿਸ ਵਿੱਚ ਐੱਨਆਰਆਈ ਸੁਖਵੀਰ ਸਿੰਘ ਸੁੱਖੀ ਵੱਲੋਂ ਲਗਾਤਾਰ ਆਪਣੇ ਸਾਥੀਆਂ ਸਮੇਤ ਬਨਾਸਰ ਬਾਗ ਦੀ ਸਾਂਭ-ਸੰਭਾਲ ਅਤੇ ਹੋਰ ਸਮਾਜਿਕ ਮੁੱਦਿਆਂ ਨੂੰ ਉਠਾਇਆ ਜਾ ਰਿਹਾ ਹੈ ਪਰ ਇਨ੍ਹਾਂ ਯਤਨਾਂ ਨੂੰ ਅੱਜ ਉਸ ਸਮੇਂ ਬਲ ਮਿਲਿਆ ਜਦੋਂ ਵੱਖ-ਵੱਖ ਪਾਰਟੀਆਂ ਦੇ ਆਗੂ ਵੀ ਇਸ ਮੁਹਿੰਮ ਵਿੱਚ ਜੁੜ ਗਏ। ਬਨਾਸਰ ਬਾਗ ਦੇ ਸ਼ੀਸ਼ ਮਹਿਲ ਵਿੱਚ ਸਮਾਜ ਸੇਵੀ ਇਕੱਠੇ ਹੋਏ। ਉਨ੍ਹਾਂ ਵਿਚਾਰ-ਵਟਾਂਦਰੇ ਮਗਰੋਂ ਇੱਕ ਸਾਂਝੇ ਪਲੇਟਫਾਰਮ ਮਿਸ਼ਨ ਤੰਦਰੁਸਤ ਸੰਗਰੂਰ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਫੈਸਲਾ ਕੀਤਾ ਗਿਆ ਕਿ ਰਿਆਸਤੀ ਸ਼ਹਿਰ ਨੂੰ ਮੁੜ ਹਰਾ-ਭਰਾ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਨਵਨੀਤ ਕੁਮਾਰ ਗੋਪੀ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ ਛਾਹੜ, ਫਰੀਡਮ ਫਾਈਟਰ ਉਤਰਾਅਧਿਕਾਰੀ ਜਥੇਬੰਦੀ ਦੇ ਮੁੱਖ ਸਲਾਹਕਾਰ ਹਰਿੰਦਰਪਾਲ ਸਿੰਘ ਖਾਲਸਾ, ਵਪਾਰ ਮੰਡਲ ਦੇ ਚੇਅਰਮੈਨ ਰਜੇਸ਼ ਥਰੇਜਾ, ਸਹਾਰਾ ਫਾਊਂਡੇਸ਼ਨ ਦੇ ਸਰਬਜੀਤ ਸਿੰਘ ਰੇਖੀ, ਸ੍ਰੀ ਗੁਰੂ ਨਾਨਕ ਸੇਵਾ ਦਲ ਦੇ ਆਗੂ ਕੁਲਵੰਤ ਸਿੰਘ ਕਲਕੱਤਾ, ਅਰਵਿੰਦ ਕਪੂਰ, ਕਾਂਗਰਸੀ ਆਗੂ ਹਰਪਾਲ ਸੋਨੂੰ, ਵਾਤਾਵਰਨ ਪ੍ਰੇਮੀ ਰੌਸ਼ਨ ਗਰਗ ਅਤੇ ਆਰਟੀਆਈ ਕਾਰਕੁਨ ਮਾਨਿਕ ਗੋਇਲ ਸ਼ਾਮਲ ਸਨ।

Advertisement

Advertisement
Author Image

Advertisement
Advertisement
×