ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਲਾਪਤਾ ਲੇਡੀਜ਼’ ਦੀ ਆਸਕਰ ਲਈ ਭਾਰਤ ਦੀ ਅਧਿਕਾਰਤ ਫ਼ਿਲਮ ਵਜੋਂ ਚੋਣ

01:33 PM Sep 23, 2024 IST

ਚੇਨੱਈ, 23 ਸਤੰਬਰ
ਫ਼ਿਲਮ ਫੈਡਰੇਸ਼ਨ ਆਫ ਇੰਡੀਆ ਨੇ ਕਿਹਾ ਕਿ ਕਿਰਨ ਰਾਓ ਦੀ ‘ਲਾਪਤਾ ਲੇਡੀਜ਼’ ਨੂੰ ਆਸਕਰ ਐਵਾਰਡ-2025 ਲਈ ਭਾਰਤ ਦੀ ਅਧਿਕਾਰਤ ਫ਼ਿਲਮ ਵਜੋਂ ਚੋਣ ਕੀਤੀ ਗਈ ਹੈ। ਇਹ ਹਿੰਦੀ ਫ਼ਿਲਮ ਪਿਤਰਸੱਤਾ ’ਤੇ ਹਲਕਾ-ਫੁਲਕਾ ਵਿਅੰਗ ਹੈ। ਇਹ 29 ਫ਼ਿਲਮਾਂ ਵਿੱਚੋਂ ਚੁਣ ਗਈ ਹੈ ਜਿਸ ਵਿੱਚ ਬੌਲੀਵੁੱਡ ਦੀ ਹਿੱਟ ਫ਼ਿਲਮ ‘ਐਨੀਮਲ’, ਮਲਿਆਲਮ ਦੀ ਕੌਮੀ ਪੁਰਸਕਾਰ ਜੇਤੂ ‘ਅੱਟਮ’ ਅਤੇ ਕਾਂਸ ਜੇਤੂ ‘ਆਲ ਵੀ ਇਮੇਜਿਨ ਐਜ਼ ਲਾਈਟ'’ ਸ਼ਾਮਲ ਸਨ। ਅਸਾਮੀ ਡਾਇਰੈਕਟਰ ਜਾਹਨੂੰ ਬਰੂਆ ਦੀ ਅਗਵਾਈ ਵਾਲੀ 13 ਮੈਂਬਰੀ ਚੋਣ ਕਮੇਟੀ ਨੇ ਸਰਬਸੰਮਤੀ ਨਾਲ ਆਮਿਰ ਖਾਨ ਅਤੇ ਰਾਓ ਵੱਲੋਂ ਬਣਾਈ ‘ਲਾਪਤਾ ਲੇਡੀਜ਼’ ਨੂੰ ਅਕਾਦਮੀ ਪੁਰਸਕਾਰਾਂ ਵਿੱਚ ਸਰਵੋਤਮ ਕੌਮਾਂਤਰੀ ਫਿਲਮ ਸ਼੍ਰੇਣੀ ਵਿੱਚ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਹੈ। -ਪੀਟੀਆਈ

Advertisement

Advertisement