ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੁਧਿਆਣਾ ਤੋਂ ਲਾਪਤਾ ਲੜਕਾ ਲਹਿਰਾਗਾਗਾ ’ਚੋਂ ਬਰਾਮਦ

07:18 AM Oct 15, 2024 IST

ਪੱਤਰ ਪ੍ਰੇਰਕ
ਲਹਿਰਾਗਾਗਾ, 14 ਅਕਤੂਬਰ
ਲਹਿਰਾਗਾਗਾ ਸਿਟੀ ਚੌਕੀ ਨੇ ਲੁਧਿਆਣਾ ਤੋਂ ਗੁੰਮ ਹੋਏ ਨਾਬਾਲਗ ਲੜਕੇ ਨੂੰ ਲਹਿਰਾਗਾਗਾ ਤੋਂ ਬਰਾਮਦ ਕਰਕੇ ਮਾਪਿਆਂ ਨੂੰ ਸੌਂਪ ਦਿੱਤਾ ਹੈ।
ਸਿਟੀ ਇੰਚਾਰਜ ਏਐੱਸਆਈ ਰਘਵੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਲੁਧਿਆਣੇ ਤੋਂ ਇੱਕ ਪਰਵਾਸੀ ਪਰਿਵਾਰ ਦੇ ਲੜਕੇ ਦੇ ਗੁੰਮ ਹੋਣ ਸਬੰਧੀ ਪਤਾ ਲੱਗਿਆ ਸੀ, ਜਿਸ ਨੂੰ ਕਿ ਅੱਜ ਲਹਿਰਾਗਾਗਾ ਤੋਂ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਲੜਕਾ ਲਹਿਰਾਗਾਗਾ ਦੇ ਸਟੇਸ਼ਨ ’ਤੇ ਉੱਤਰ ਕੇ ਕਿਸੇ ਹੋਟਲ ਵਿੱਚ ਖਾਣਾ ਖਾਣ ਉਪਰੰਤ ਪੈਸੇ ਨਾ ਹੋਣ ਕਾਰਨ ਹੋਟਲ ਵਾਲਿਆ ਨੇ ਫੜ ਲਿਆ ਸੀ। ਪੁਲੀਸ ਅਨੁਸਾਰ ਇਹ ਲੜਕਾ ਦਿਮਾਗੀ ਤੌਰ ’ਤੇ ਪਰੇਸ਼ਾਨ ਸੀ ਅਤੇ ਲੜਕੇ ਨੂੰ ਪੁੱਛਣ ’ਤੇ ਆਪਣਾ ਨਾਮ ਅਮਨ ਕੁਮਾਰ ਅਤੇ ਪਿਤਾ ਦਾ ਨਾਮ ਸੰਤ ਰਾਮ ਗੌਤਮ ਅਤੇ ਘਰ ਦਾ ਪਤਾ ਲੁਧਿਆਣਾ ਦੱਸਿਆ। ਜਦੋਂ ਹੋਟਲ ਵਾਲਿਆਂ ਨੇ ਉਸ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਤਾਂ ਉਹ ਹੋਟਲ ਵਾਲੇ ਨੂੰ ਚਕਮਾ ਦੇ ਕੇ ਭੱਜ ਗਿਆ ਅਤੇ ਲਹਿਰਾਗਾਗਾ ਪੁਲੀਸ ਵੱਲੋਂ ਉਸ ਦਾ ਮੋਬਾਈਲ ਟਰੈਕ ਕਰਕੇ ਲਹਿਲਾਂ ਕੋਲੋਂ ਉਸ ਨੂੰ ਫੜ ਲਿਆ ਗਿਆ ਤੇ ਉਸ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ।

Advertisement

Advertisement