For the best experience, open
https://m.punjabitribuneonline.com
on your mobile browser.
Advertisement

ਮਾਨਸਾ ਵਿਚ ਅੱਧੀ ਰਾਤ ਨੂੰ ਡਿੱਗੀ ਮਿਜ਼ਾਈਲਨੁਮਾ ਚੀਜ਼

09:47 AM May 10, 2025 IST
ਮਾਨਸਾ ਵਿਚ ਅੱਧੀ ਰਾਤ ਨੂੰ ਡਿੱਗੀ ਮਿਜ਼ਾਈਲਨੁਮਾ ਚੀਜ਼
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 10 ਮਈ

Advertisement

ਮਾਨਸਾ ਜ਼ਿਲ੍ਹੇ ਦੇ ਪਿੰਡ ਮੱਲ ਸਿੰਘ ਵਾਲਾ 'ਚ ਅੱਧੀ ਰਾਤ ਨੂੰ ਮਿਜ਼ਾਈਲਨੁਮਾ ਚੀਜ਼ ਡਿੱਗੀ, ਜਿਸ ਨੇ ਖੇਤਾਂ ਵਿਚ ਤਬਾਹੀ ਮਚਾ ਦਿੱਤੀ। ਇਹ ਮਿਜ਼ਾਈਲਨੁਮਾ ਚੀਜ਼ ਡਿੱਗਣ ਨਾਲ ਵੱਡਾ ਧਮਾਕਾ ਹੋਇਆ ਤੇ ਉਥੇ ਪਈ ਤੂੜੀ ਨੂੰ ਅੱਗ ਲੱਗ ਗਈ। ਇਸ ਦੌਰਾਨ ਜ਼ਮੀਨ ’ਚ ਡੂੰਘਾ ਟੋਇਆ ਪੈ ਗਿਆ। ਉਂਝ ਹੋਰ ਕਿਸੇ ਤਰ੍ਹਾਂ ਦੇ ਜਾਨੀ, ਮਾਲੀ ਨੁਕਸਾਨ ਤੋਂ ਬਚਾਅ ਰਿਹਾ।

Advertisement
Advertisement

ਸੂਚਨਾ ਮਿਲਦੇ ਹੀ ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਘਟਨਾ ਸਥਾਨ ਉਪਰ ਪੁੱਜੇ। ਪ੍ਰਸ਼ਾਸਨ ਨੇ ਅਧਿਕਾਰਤ ਤੌਰ ’ਤੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ, ਪਰ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਵਲੋਂ ਇਹ ਮਿਜ਼ਾਈਲਨੁਮਾ ਚੀਜ ਇੱਥੇ ਦਾਗੀ ਗਈ ਹੈ। ਇਸ ਨੂੰ ਲੈ ਕੇ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ।

ਪਿੰਡ ਮੱਲ ਸਿੰਘ ਵਾਲਾ ਦੇ ਸਰਪੰਚ ਜਸਪਾਲ ਸਿੰਘ ਤੇ ਸਾਬਕਾ ਪੰਚ ਦਰਸ਼ਨ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ ਕਰੀਬ ਸਵਾ 2 ਵਜੇ ਪਿੰਡ ’ਚ ਇਕਦਮ ਰੌਸ਼ਨੀ ਹੋਈ। ਦੇਖਦੇ ਹੀ ਦੇਖਦੇ ਪਿੰਡ ਦੇ ਬਾਹਰ ਖੇਤਾਂ ’ਚ ਧਮਾਕਾ ਹੋਇਆ ਤੇ ਅੱਗ ਦੇ ਭਾਂਬੜ ਨਿਕਲ ਆਏ। ਉਥੇ ਪਈ ਤੂੜੀ ਨੂੰ ਅੱਗ ਲੱਗ ਗਈ ਤੇ ਕਰੀਬ ਪੰਜ ਫੁੱਟ ਤੱਕ ਡੂੰਘਾ ਟੋਆ ਪੁੱਟਿਆ ਗਿਆ।

ਉਨ੍ਹਾਂ ਦੱਸਿਆ ਕਿ ਦੇਖਣ ’ਚ ਇਹ ਕੋਈ ਮਿਜ਼ਾਈਲਨੁਮਾ ਚੀਜ਼ ਜਾਪਦੀ ਹੈ, ਜਿਸ ਨੇ ਭਾਰੀ ਤਬਾਹੀ ਮਚਾਈ। ਉਨ੍ਹਾਂ ਕਿਹਾ ਕਿ ਧਮਾਕਾ ਸੁਣ ਕੇ ਸਾਰਾ ਪਿੰਡ ਡਰ ਗਿਆ ਤੇ ਜਦੋਂ ਦਿਨ ਚੜੇ ਘਟਨਾ ਸਥਾਨ ’ਤੇ ਦੇਖਿਆ ਗਿਆ ਕਿ ਦੂਰ ਤੱਕ ਜ਼ਮੀਨ ਪੁੱਟੀ ਗਈ ਹੈ ਅਤੇ ਉਸ ਨੇ ਦੂਰ ਤੱਕ ਤਬਾਹੀ ਮਚਾਈ ਹੈ। ਪੁਲੀਸ ਮੌਕੇ ’ਤੇ ਪਹੁੰਚ ਕੇ ਇਸ ਦੀ ਜਾਂਚ ਵਿਚ ਜੁਟੀ ਹੋਈ ਹੈ।

ਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਜ਼ਮੀਨ ਠੇਕੇ ’ਤੇ ਲਈ ਹੋਈ ਹੈ, ਜਿੱਥੇ ਇਹ ਮਿਜ਼ਾਈਲਨੁਮਾ ਚੀਜ਼ ਡਿੱਗੀ ਹੈ। ਇਸ ਮੌਕੇ ਐੱਸਡੀਐੱਮ ਬੁਢਲਾਡਾ ਗਗਨਦੀਪ ਸਿੰਘ, ਡੀਐਸਪੀ ਪੁਸ਼ਪਿੰਦਰ ਸਿੰਘ, ਅਤੇ ਡੀਐਸਪੀ ਸਿਕੰਦਰ ਸਿੰਘ ਚੀਮਾ ਸਮੇਤ ਵੱਡੀ ਗਿਣਤੀ ’ਚ ਪੁਲੀਸ ਬਲ ਪੁੱਜ ਕੇ ਜਾਂਚ ਪੜਤਾਲ ’ਚ ਜੁਟੇ ਹੋਏ ਹਨ।

Advertisement
Author Image

Advertisement