ਸ੍ਰੀਨਗਰ ਦੀ ਡੱਲ ਝੀਲ ’ਚ ਮਿਜ਼ਾਈਲ ਵਰਗੀ ਚੀਜ਼ ਡਿੱਗੀ
01:02 PM May 10, 2025 IST
ਸ੍ਰੀਨਗਰ, 10 ਮਈ
Advertisement
ਸੈਲਾਨੀਆਂ ਲਈ ਖਿੱਚ ਦਾ ਕੇਂਦਰ ਸ੍ਰੀਨਗਰ ਦੀ ਡਲ ਝੀਲ ਵਿਚ ਸ਼ਨਿੱਚਰਵਾਰ ਸਵੇਰੇ ਜ਼ੋਰਦਾਰ ਧਮਾਕੇ ਮਗਰੋਂ ਮਿਜ਼ਾਈਲ ਵਰਗੀ ਕੋਈ ਵਸਤੂ ਡਿੱਗੀ ਹੈ। ਅਧਿਕਾਰੀਆਂ ਨੇ ਕਿਹਾ ਕਿ ਜਦੋਂ ਇਹ ਚੀਜ਼ ਡਿੱਗੀ ਤਾਂ ਝੀਲ ਦੀ ਸਤਹਿ ’ਚੋਂ ਧੂੰਆਂ ਨਿਕਲਿਆ।
ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਬਲਾਂ ਵਲੋਂ ਝੀਲ ’ਚ ਡਿੱਗੀ ਚੀਜ਼ ਬਾਹਰ ਕੱਢ ਕੇ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਸ਼ਹਿਰ ਦੇ ਬਾਹਰਵਾਰ ਲਸਜਾਨ ’ਚੋਂ ਵੀ ਸ਼ੱਕੀ ਵਸਤੂ ਬਰਾਮਦ ਹੋਈ ਹੈ, ਜਿਸ ਦੀ ਘੋਖ ਜਾਰੀ ਹੈ। -ਪੀਟੀਆਈ
Advertisement
Advertisement