ਇਜ਼ਰਾਈਲ ਵੱਲੋਂ ਇਰਾਨ ’ਤੇ ਮਿਜ਼ਾਈਲ ਹਮਲਾ
05:53 PM Oct 26, 2024 IST
ਤਲ ਅਵੀਵ, 26 ਅਕਤੂਬਰ
ਇਜ਼ਰਾਈਲ ਨੇ ਇਰਾਨ ਦੇ ਹਮਲਿਆਂ ਦਾ ਅੱਜ 25 ਦਿਨਾਂ ਬਾਅਦ ਜਵਾਬ ਦਿੱਤਾ ਹੈ। ਇਜ਼ਰਾਈਲ ਨੇ ਇਰਾਨ ਵੱਲ ਸੌ ਦੇ ਕਰੀਬ ਮਿਜ਼ਾਈਲਾਂ ਦਾਗੀਆਂ ਹਨ। ਇਸ ਹਮਲੇ ਵਿਚ ਦੋ ਫੌਜੀਆਂ ਦੀ ਮੌਤ ਹੋ ਗਈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ ਇਜ਼ਰਾਈਲ ਵੱਲੋਂ ਤਿੰਨ ਘੰਟਿਆਂ ਵਿਚ 20 ਟਿਕਾਣਿਆਂ ’ਤੇ ਹਮਲੇ ਕੀਤੇ ਗਏ। ਇਹ ਹਮਲੇ ਸਥਾਨਕ ਸਮੇਂ ਅਨੁਸਾਰ ਦੇਰ ਰਾਤ ਸ਼ੁਰੂ ਹੋਏ ਤੇ ਤੜਕੇ ਤਕ ਜਾਰੀ ਰਹੇ। ਯਰੂਸ਼ਲਮ ਪੋਸਟ ਦੀ ਰਿਪੋਰਟ ਅਨੁਸਾਰ ਇਜ਼ਰਾਈਲ ਨੇ ਇਰਾਨ ’ਤੇ ਸੌ ਤੋਂ ਜ਼ਿਆਦਾ ਫਾਈਟਰ ਜੈੱਟਾਂ ਨਾਲ ਹਮਲਾ ਕੀਤਾ। ਇਸ ਹਮਲੇ ਤੋਂ ਬਾਅਦ ਇਜ਼ਰਾਈਲ, ਇਰਾਨ ਤੇ ਇਰਾਕ ਨੇ ਆਪਣੇ ਆਪਣੇ ਹਵਾਈ ਅੱਡੇ ਬੰਦ ਕਰ ਦਿੱਤੇ ਹਨ। ਇਸ ਹਮਲੇ ਤੋਂ ਬਾਅਦ ਅਮਰੀਕਾ ਨੇ ਇਜ਼ਰਾਈਲ ਦਾ ਸਮਰਥਨ ਕੀਤਾ ਹੈ।
Advertisement
Advertisement