For the best experience, open
https://m.punjabitribuneonline.com
on your mobile browser.
Advertisement

ਰੂਸ ਵੱਲੋਂ ਜ਼ੈਲੇਂਸਕੀ ਦੇ ਸ਼ਹਿਰ ’ਤੇ ਮਿਜ਼ਾਈਲ ਹਮਲੇ; 11 ਹਲਾਕ

05:38 PM Jun 23, 2023 IST
ਰੂਸ ਵੱਲੋਂ ਜ਼ੈਲੇਂਸਕੀ ਦੇ ਸ਼ਹਿਰ ’ਤੇ ਮਿਜ਼ਾਈਲ ਹਮਲੇ  11 ਹਲਾਕ
Advertisement

ਕੀਵ, 13 ਜੂਨ

Advertisement

ਯੂਕਰੇਨ ਦੇ ਕੇਂਦਰੀ ਸ਼ਹਿਰ ‘ਤੇ ਲੰਘੀ ਸਾਰੀ ਰਾਤ ਕੀਤੇ ਗਏ ਰੂਸੀ ਮਿਜ਼ਾਈਲ ਹਮਲੇ ‘ਚ ਹੁਣ ਤੱਕ ਘੱਟੋ ਘੱਟ 11 ਜਣਿਆਂ ਦੀ ਮੌਤ ਹੋ ਗਈ ਹੈ ਤੇ ਅੱਜ ਵੀ ਬਚਾਅ ਕਰਮੀ ਇਮਾਰਤਾਂ ਦੇ ਮਲਬੇ ਹੇਠ ਦਬੇ ਲੋਕਾਂ ਦੀ ਭਾਲ ਕਰਦੇ ਰਹੇ।

Advertisement

ਕ੍ਰਿਵਯੀ ਰੀਹ ਦੇ ਮੇਅਰ ਓਲੈਕਸੈਂਡਰ ਵਿਲਕੁਲ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਵਧ ਕੇ 10 ਹੋ ਗਈ ਹੈ। ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਅਜੇ ਵੀ ਮਲਬੇ ਹੇਠ ਫਸਿਆ ਹੋਇਆ ਤੇ ਇਸ ਹਮਲੇ ‘ਚ 28 ਵਿਅਕਤੀ ਜ਼ਖ਼ਮੀ ਹੋਏ ਹਨ। ਦਿਪ੍ਰੋਪੇਤ੍ਰੋਵਸ ਦੇ ਗਵਰਨਰ ਸੇਰਹੀਯ ਲਿਸਾਕ ਨੇ ਸੋਸ਼ਲ ਮੀਡੀਆ ਮੰਚ ਟੈਲੀਗ੍ਰਾਮ ‘ਤੇ ਦੱਸਿਆ ਕਿ ਪੰਜ ਮੰਜ਼ਿਲਾ ਰਿਹਾਇਸ਼ੀ ਇਮਾਰਤ ‘ਤੇ ਅੱਜ ਤੜਕੇ ਹਮਲਾ ਹੋਇਆ ਅਤੇ ਇਲਾਕੇ ‘ਚ ਅੱਗ ਲੱਗ ਗਈ। ਮੁੱਢਲੀਆਂ ਰਿਪੋਰਟਾਂ ‘ਚ ਤਿੰਨ ਜਣਿਆਂ ਦੇ ਮਾਰੇ ਜਾਣ ਦੀ ਖ਼ਬਰ ਸੀ ਪਰ ਬਾਅਦ ਵਿਚ ਮ੍ਰਿਤਕਾਂ ਦੀ ਗਿਣਤੀ ਵਧ ਕੇ 10 ਹੋ ਗਈ। ਰਾਸ਼ਟਰਪਤੀ ਵਲੋਦੀਮੀਰ ਜ਼ੈਲੇਂਸਕੀ ਦੇ ਸ਼ਹਿਰ ‘ਚ ਰੂਸ ਦੇ ਹਮਲੇ ਦੀ ਇਹ ਤਾਜ਼ਾ ਘਟਨਾ ਹੈ। ਜ਼ੈਲੇਂਸਕੀ ਨੇ ਸੋਸ਼ਲ ਮੀਡੀਆ ਮੰਚ ਟੈਲੀਗ੍ਰਾਮ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ‘ਚ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਅੱਗ ਬੁਝਾਉਂਦੇ ਨਜ਼ਰ ਆ ਰਹੇ ਹਨ। ਜ਼ੈਲੇਂਸਕੀ ਨੇ ਲਿਖਿਆ, ‘ਅਤਿਵਾਦੀਆਂ ਦੀਆਂ ਹੋਰ ਮਿਜ਼ਾਈਲਾਂ। ਰੂਸੀ ਕਾਤਲ ਰਿਹਾਇਸ਼ੀ ਇਮਾਰਤਾਂ, ਸ਼ਹਿਰਾਂ ਤੇ ਆਮ ਲੋਕਾਂ ਖ਼ਿਲਾਫ਼ ਜੰਗ ਜਾਰੀ ਰੱਖ ਰਹੇ ਹਨ।’ ਇਸੇ ਦੌਰਾਨ ਯੂਕਰੇਨ ਦੀ ਥਲ ਸੈਨਾ ਦੇ ਕਮਾਂਡਰ ਨੇ ਕਿਹਾ ਕਿ ਯੂਕਰੇਨੀ ਸੈਨਾ ਬਖਮੁਤ ਤੋਂ ਬਾਹਰ ਅੱਗੇ ਵਧ ਰਹੀ ਹੈ। ਸਥਾਨਕ ਗਵਰਨਰ ਓਲੇਹੀ ਸਾਇਨੀਹੁਬੋਵ ਨੇ ਟੈਲੀਗ੍ਰਾਮ ‘ਤੇ ਦੱਸਿਆ ਕਿ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ‘ਤੇ ਇਰਾਨ ‘ਚ ਬਣੇ ਸ਼ਾਹਿਦ ਡਰੋਨਾਂ ਨਾਲ ਹਮਲਾ ਕੀਤਾ ਤੇ ਨੇੜਲੇ ਇਲਾਕਿਆਂ ‘ਚ ਗੋਲੇ ਦਾਗੇ ਗਏ। -ਏਪੀ

Advertisement
Advertisement