ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਿਸ ਵਰਲਡ 2025 ਗਰੈਂਡ ਫਿਨਾਲੇ ਹੈਦਰਾਬਾਦ ’ਚ

10:47 AM May 31, 2025 IST
featuredImage featuredImage
The Grand Finale will be hosted by Stephanie del Valle (Miss World 2016). Instagram/@missworld

ਹੈਦਰਾਬਾਦ, 31 ਮਈ

Advertisement

ਬੇਸਬਰੀ ਨਾਲ ਉਡੀਕਿਆ ਜਾ ਰਿਹਾ 72ਵੇਂ ਮਿਸ ਵਰਲਡ ਮੁਕਾਬਲੇ ਦਾ ਗਰੈਂਡ ਫਿਨਾਲੇ ਸ਼ਨਿੱਚਰਵਾਰ ਸ਼ਾਮ ਨੂੰ ਇੱਥੇ HITEX Exhibition Centre ਵਿੱਚ ਹੋਣ ਜਾ ਰਿਹਾ ਹੈ। ਲਗਪਗ ਇਕ ਮਹੀਨਾ ਚੱਲੀਆਂ ਗਤੀਵਿਧੀਆਂ ਤੋਂ ਬਾਅਦ ਦੁਨੀਆ ਭਰ ਦੀਆਂ 108 ਪ੍ਰਤੀਯੋਗੀ ਸੁੰਦਰੀਆਂ ਮਿਸ ਵਰਲਡ ਤਾਜ ਲਈ ਮੁਕਾਬਲੇ ਵਿਚ ਹੋਣਗੀਆਂ।

ਇੱਕ ਬਿਆਨ ਦੇ ਅਨੁਸਾਰ ਸਟੈਫਨੀ ਡੇਲ ਵੈਲੇ (ਮਿਸ ਵਰਲਡ 2016) ਪ੍ਰਸਿੱਧ ਭਾਰਤੀ ਪੇਸ਼ਕਾਰ ਸਚਿਨ ਕੁੰਭਰ ਦੇ ਨਾਲ ਗ੍ਰਰੈਂਡ ਫਿਨਾਲੇ ਦੀ ਮੇਜ਼ਬਾਨੀ ਕਰਨਗੇ। ਜੱਜਾਂ ਦੇ ਪੈਨਲ ਵਿੱਚ ਅਦਾਕਾਰ ਸੋਨੂ ਸੂਦ ਸ਼ਾਮਲ ਹਨ, ਜੋ ਵੱਕਾਰੀ ਮਿਸ ਵਰਲਡ ਹਿਊਮੈਨਟੇਰੀਅਨ ਐਵਾਰਡ ਪ੍ਰਾਪਤ ਕਰਨਗੇ।

Advertisement

ਉਨ੍ਹਾਂ ਨਾਲ ਸੁਧਾ ਰੈੱਡੀ, ਜਿਨ੍ਹਾਂ ਨੇ ਹਾਲ ਹੀ ਵਿੱਚ ਬਿਊਟੀ ਵਿਦ ਏ ਪਰਪਜ਼ ਗਾਲਾ ਡਿਨਰ ਦੀ ਮੇਜ਼ਬਾਨੀ ਕੀਤੀ ਸੀ ਅਤੇ ਕੈਰੀਨਾ ਟੁਰੇਲ (ਮਿਸ ਇੰਗਲੈਂਡ 2014 ਇੱਕ ਜਨਤਕ ਸਿਹਤ ਡਾਕਟਰ, ਸਮਾਜ ਸੇਵਕ, ਨਿਵੇਸ਼ਕ, ਅਤੇ ਕੈਂਬਰਿਜ ਯੂਨੀਵਰਸਿਟੀ ਵਿੱਚ ਫੈਲੋ) ਸ਼ਾਮਲ ਹੋਣਗੇ।

ਮਿਸ ਵਰਲਡ ਦੀ ਚੇਅਰਪਰਸਨ ਜੂਲੀਆ ਮੋਰਲੇ ਸੀਬੀਈ ਜਿਊਰੀ ਦੀ ਪ੍ਰਧਾਨਗੀ ਅਤੇ ਜੇਤੂ ਦਾ ਐਲਾਨ ਕਰਨਗੇ। ਇਸ ਮੌਕੇ ਮਿਸ ਵਰਲਡ 2017 ਮਾਨੁਸ਼ੀ ਛਿੱਲਰ ਸਮਾਗਮ ਵਿਚ ਮੌਜੂਦ ਹੋਵੇਗੀ। -ਪੀਟੀਆਈ

Advertisement