ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਾਰੀ ਏਕਤਾ ਆਸਰਾ ਸੰਸਥਾ ਵੱਲੋਂ ‘ਮਿਸ ਤ੍ਰਿੰਝਣ ਮੇਲਾ ਧੀਆਂ ਦਾ 2024’ ਸਮਾਗਮ

07:49 AM Sep 10, 2024 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 9 ਸਤੰਬਰ
ਨਾਰੀ ਏਕਤਾ ਆਸਰਾ ਸੰਸਥਾ ਵੱਲੋਂ ਟੀਮ ਗੋਗਾ ਦੇ ਸਹਿਯੋਗ ਨਾਲ ‘ਮਿਸ ਤ੍ਰਿੰਝਣ ਮੇਲਾ ਧੀਆਂ ਦਾ- 2024’ ਕਰਵਾਇਆ ਗਿਆ। ਸਥਾਨਕ ਬਸੰਤ ਪਾਰਕ, ਨਜ਼ਦੀਕ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਕ, ਪਾਹਵਾ ਰੋਡ ’ਤੇ ਕਰਵਾਏ ਗਏ ਮੇਲੇ ਵਿੱਚ ਪੰਜਾਬੀ ਫ਼ਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਪ੍ਰਮੋਸ਼ਨ ਲਈ ਸਟਾਰਕਾਸਟ ਵੀ ਪੁੱਜੀ। ਪ੍ਰਬੰਧਕਾਂ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਬੇਬੀ ਤ੍ਰਿੰਝਣ ਅਤੇ ਮਿਸ ਤ੍ਰਿੰਝਣ- 2024 ਮੁਕਾਬਲੇ ਕਰਵਾਏ ਗਏ। ਇਸ ਮੌਕੇ ਅਨਮੋਲ ਵਰਮਾ ਨੇ ਮਿਸ ਤ੍ਰਿੰਝਣ ਦਾ ਖਿਤਾਬ ਜਿੱਤਿਆ, ਦੂਜੇ ਸਥਾਨ ’ਤੇ ਪ੍ਰਵੀਨ ਪ੍ਰੀਤ ਤੇ ਤੀਜਾ ਸਥਾਨ ਸਤਵੀਰ ਕੌਰ ਨੇ ਹਾਸਲ ਕੀਤਾ। ਜਿਨ੍ਹਾਂ ਨੂੰ ਕ੍ਰਮਵਾਰ 7500, 3100 ਅਤੇ 1100 ਰੁਪਏ ਨਕਦ ਅਤੇ ਟਰਾਫ਼ੀ ਦੇ ਕੇ ਸੋਹਣ ਸਿੰਘ ਗੋਗਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਬੇਬੀ ਤ੍ਰਿੰਝਣ ਨੂੰ 1100, ਲੰਬੇ ਕੇਸ (ਗੁੱਤ) ਨੂੰ 500 ਅਤੇ ਸੋਹਣਾ ਪਹਿਰਾਵਾ ਨੂੰ 500 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ।
ਮੇਲੇ ਵਿਚ ਮੁੱਖ ਮਹਿਮਾਨ ਵਜੋਂ ‘ਆਪ’ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ, ਕੁਲਵੰਤ ਸਿੰਘ ਸਿੱਧੂ, ਐੱਨਆਰਆਈ ਸੁਰਜੀਤ ਸਿੰਘ ਖੁਰਲ, ਭੁਪਿੰਦਰ ਸਿੰਘ ਉੱਭੀ, ਸਤਨਾਮ ਵਰਮਾ, ਰਾਜਵਿੰਦਰ ਕੌਰ ਬੰਗਾ ਤੇ ਸੰਦੀਪ ਲੁਧਿਆਣਾ ਨੇ ਹਾਜ਼ਰੀ ਲਗਾਈ। ਇਸ ਮੌਕੇ ਫੀਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ, ਰਣਜੋਧ ਸਿੰਘ ਜੀ ਐੱਸ, ਹਰਚਰਨ ਸਿੰਘ ਝੱਜ, ਭੁਪਿੰਦਰ ਸਿੰਘ ਹੁੰਝਣ, ਅੰਮ੍ਰਿਤ ਸਿੰਘ, ਜੀਵਨ ਸੇਖਾ, ਰੀਗਲ ਜੱਸਲ, ਗੈਰੀ ਸੱਗੂ, ਸਰੂਪ ਸਿੰਘ ਮਠਾੜੂ, ਮਨਜੀਤ ਸਿੰਘ ਹਰਮਨ, ਭਾਈ ਕੁਲਬੀਰ ਸਿੰਘ, ਚਤਰ ਸਿੰਘ, ਨਰਿੰਦਰ ਸਿੰਘ ਉੱਭੀ, ਸੁਖਵਿੰਦਰ ਸਿੰਘ ਦਹੇਲਾ, ਸੁਰਜੀਤ ਸਿੰਘ ਕਲਸੀ, ਇੰਦਰਪ੍ਰੀਤ ਸਿੰਘ ਟਿਵਾਣਾ, ਰੇਸ਼ਮ ਸਿੰਘ ਸੱਗੂ, ਸਰਬਜੀਤ ਸਿੰਘ ਕੋਛੜ, ਸਤਵੰਤ ਸਿੰਘ ਮਠਾੜੂ, ਸਮਿਤੀ ਸ਼ਰਮਾ, ਜਨਕ ਮਹਾਜਨ, ਮਨਪ੍ਰੀਤ ਕੌਰ, ਹਰਮਿੰਦਰ ਕੌਰ, ਮਨਦੀਪ ਕੌਰ ਬਾਂਸਲ, ਹਰਜੀਤ ਕੌਰ ਭੱਟੀ, ਹਰਜੀ ਕੌਰ, ਸੋਨਿਕਾ ਪਾਸੀ ਅਤੇ ਸੁਖਵਿੰਦਰ ਕੌਰ ਗਿੱਲ ਹਾਜ਼ਰ ਸਨ। ਮੇਲੇ ਦਾ ਸੰਚਾਲਨ ਟੈਲੀਫਿਲਮਾਂ ਦੇ ਪ੍ਰੋਡਿਊਸਰ ਤੇ ਡਾਇਰੈਕਟਰ ਮਿਸਟਰ ਐਂਡ ਮਿਸ ਬਿਰਦੀ ਵੱਲੋਂ ਕੀਤਾ ਗਿਆ।

Advertisement

Advertisement