For the best experience, open
https://m.punjabitribuneonline.com
on your mobile browser.
Advertisement

ਨੈਸ਼ਨਲ ਕਾਨਫਰੰਸ ਦਾ ਮੁਕਾਬਲਾ ਆਪਣੇ ਮਿੱਤਰ ਨਾਲ ਹੋਣਾ ਬਦਕਿਸਮਤੀ: ਉਮਰ ਅਬਦੁੱਲਾ

08:09 AM Apr 21, 2024 IST
ਨੈਸ਼ਨਲ ਕਾਨਫਰੰਸ ਦਾ ਮੁਕਾਬਲਾ ਆਪਣੇ ਮਿੱਤਰ ਨਾਲ ਹੋਣਾ ਬਦਕਿਸਮਤੀ  ਉਮਰ ਅਬਦੁੱਲਾ
Advertisement

ਪੁਲਵਾਮਾ (ਜੰਮੂ ਕਸ਼ਮੀਰ), 20 ਅਪਰੈਲ
ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਇਹ ਬਦਕਿਸਮਤੀ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਪਾਰਟੀ ਅਨੰਤਨਾਗ-ਰਾਜੌਰੀ ਸੰਸਦੀ ਹਲਕੇ ਵਿੱਚ ਇੱਕ ਅਜਿਹੇ ਮਿੱਤਰ ਖ਼ਿਲਾਫ਼ ਚੋਣ ਲੜ ਰਹੀ ਹੈ ਜੋ ਲੋਕ ਸਭਾ ਦੀ ਇੱਕ ਸੀਟ ਲਈ ‘ਲਾਲਚੀ’ ਹੋ ਗਿਆ ਸੀ। ਅਬਦੁੱਲਾ ਦਾ ਸੰਕੇਤ ਸਪੱਸ਼ਟ ਤੌਰ ’ਤੇ ਪੀਡੀਪੀ ਪ੍ਰਧਾਨ ਮਹਿਬੂਬਾ ਮੁਫਤੀ ਵੱਲ ਸੀ, ਜੋ ਦੱਖਣੀ ਕਸ਼ਮੀਰ ਵਿੱਚ ਚੋਣਾਂ ਲੜ ਰਹੀ ਹੈ। ਹਾਲਾਂਕਿ ਨੈਸ਼ਨਲ ਕਾਨਫਰੰਸ ਨੇ ਆਪਣੇ ਸੀਨੀਅਰ ਗੁੱਜਰ ਆਗੂ ਮੀਆਂ ਅਤਲਾਫ਼ ਨੂੰ ਇਸ ਸੀਟ ਤੋਂ ਖੜ੍ਹਾ ਕੀਤਾ ਹੈ। ਉਹ ਸ੍ਰੀਨਗਰ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਆਗਾ ਸਈਅਦ ਰੁਹੁੱਲ੍ਹਾ ਮੇਹਦੀ ਦੇ ਪੱਖ ਵਿੱਚ ਚੋਣ ਰੈਲੀ ਮੌਕੇ ਸੰਬੋਧਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਕਿਹਾ, ‘ਦੱਖਣੀ ਕਸ਼ਮੀਰ ਸੀਟ ’ਤੇ ਮੁਕਾਬਲਾ ਭਾਜਪਾ ਨਾਲ ਨਹੀਂ ਹੈ। ਇੱਥੇ ਨੈਸ਼ਨਲ ਕਾਨਫਰੰਸ ਦਾ ਮੁਕਾਬਲਾ ਆਪਣੇ ਇੱਕ ਮਿੱਤਰ ਨਾਲ ਹੈ, ਜੋ ਕੁਝ ਦਿਨ ਪਹਿਲਾਂ ਤੱਕ ਸਾਡੇ ਨਾਲ ਸੀ। ਬਦਕਿਸਮਤੀ ਨਾਲ, ਇੱਕ ਸੀਟ ਦੇ ਲਾਲਚ ਲਈ ਉਨ੍ਹਾਂ ਸਾਨੂੰ ਛੱਡ ਦਿੱਤਾ। ਦੱਖਣੀ ਕਸ਼ਮੀਰ ਵਿੱਚ ਸਾਡਾ ਮੁਕਾਬਲਾ ਭਾਜਪਾ ਜਾਂ ਇਸ ਦੀ ‘ਬੀ’ ਜਾਂ ‘ਸੀ’ ਟੀਮ ਨਾਲ ਨਹੀਂ ਹੈ। -ਪੀਟੀਆਈ

Advertisement

ਚੋਣ ਲੜਨ ਦਾ ਮਕਸਦ ਜੰਮੂ ਕਸ਼ਮੀਰ ਦੀ ਪਛਾਣ ਸੁਰੱਖਿਅਤ ਕਰਨਾ: ਮੁਫਤੀ

ਅਨੰਤਨਾਗ: ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੇ ਪਹਿਲਗਾਮ ਵਿੱਚ ਇੱਕ ਰੋਡ ਸ਼ੋਅ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਲੋਕ ਸਭਾ ਚੋਣ ਲੜਨ ਦਾ ਮਕਸਦ ਰੋਜ਼ਮਰ੍ਹਾ ਦੇ ਵਿਕਾਸ ਮੁੱਦਿਆਂ ਨਾਲ ਨਹੀਂ ਜੁੜਿਆ ਹੋਇਆ ਬਲਕਿ ਜੰਮੂ ਕਸ਼ਮੀਰ ਦੀ ਪਛਾਣ ਸੁਰੱਖਿਅਤ ਕਰਨਾ ਤੇ ਇਸ ਦੇ ਸਰੋਤਾਂ ਨੂੰ ਬਚਾਉਣਾ ਹੈ। ਅਨੰਤਨਾਗ-ਰਾਜੌਰੀ ਹਲਕੇ ਤੋਂ ਚੋਣ ਲੜ ਰਹੀ ਸਾਬਕਾ ਮੁੱਖ ਮੰਤਰੀ ਨੇ ਕਿਹਾ,‘ਇਸ ਚੋਣ ਦਾ ਸਬੰਧ ਸੜਕਾਂ ਬਣਾਉਣ ਜਾਂ ਪਾਣੀ ਤੇ ਬਿਜਲੀ ਸਪਲਾਈ ਨਾਲ ਨਹੀਂ। ਇਸ ਚੋਣ ਦਾ ਮਕਸਦ ਜੰਮੂ ਕਸ਼ਮੀਰ ਦੀ ਪਛਾਣ, ਇਸਦੇ ਨੌਜਵਾਨਾਂ ਤੇ ਉਨ੍ਹਾਂ ਦੇ ਆਤਮ-ਸਨਮਾਨ ਦੀ ਰਾਖੀ ਕਰਨਾ ਤੇ ਜੰਮੂ ਕਸ਼ਮੀਰ ਦੇ ਸਰੋਤਾਂ ਨੂੰ ਬਚਾਉਣਾ ਹੈ।’ -ਪੀਟੀਆਈ

Advertisement
Author Image

sukhwinder singh

View all posts

Advertisement
Advertisement
×