ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪ੍ਰਭ ਆਸਰਾ ਦੇ ਨਾਂ ’ਤੇ ਉਗਰਾਹੀ ਕਰਦਾ ਸ਼ਰਾਰਤੀ ਅਨਸਰ ਕਾਬੂ

08:44 AM Jun 06, 2024 IST

ਪੱਤਰ ਪ੍ਰੇਰਕ
ਕੁਰਾਲੀ, 5 ਜੂਨ
ਸ਼ਹਿਰ ਦੀ ਹੱਦ ਅੰਦਰ ਦੋ ਦਹਾਕਿਆਂ ਤੋਂ ਮੰਦਬੁਧੀ, ਲਾਵਾਰਿਸ ਤੇ ਅਪਾਹਿਜ ਨਾਗਰਿਕਾਂ ਦਾ ਇਲਾਜ ਤੇ ਸਾਂਭ-ਸੰਭਾਲ ਕਰਦੀ ਸਮਾਜ ਸੇਵੀ ਸੰਸਥਾ ‘ਪ੍ਰਭ ਆਸਰਾ’ ਦੇ ਨਾਂ ’ਤੇ ਉਗਰਾਹੀ ਕਰਨ ਵਾਲੇ ਇੱਕ ਸ਼ਰਾਰਤੀ ਅਨਸਰ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ।
ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਕੁਰਾਲੀ ਦੇ ਨੇੜਲੇ ਪਿੰਡ ਦੇ ਹੀ ਰਹਿਣ ਵਾਲੇ ਇਸ ਵਿਅਕਤੀ ਵੱਲੋਂ ਪਿੰਡਾਂ ਵਿੱਚ ਸੰਸਥਾ ਦੇ ਨਾਮ ’ਤੇ ਦਾਨ ਵਜੋਂ ਉਗਰਾਹੀ ਕਰਨ ਤੋਂ ਇਲਾਵਾ ਸੁਆਹ ਦੀਆਂ ਪੁੜੀਆਂ ਦੇ ਕੇ ਪਾਖੰਡ ਕਰਨ ਦਾ ਮਾਮਲਾ ਸੰਸਥਾ ਦੇ ਨੋਟਿਸ ਵਿੱਚ ਆਇਆ ਸੀ, ਜਿਸ ਦੀ ਜਾਂਚ ਕਰਨ ’ਤੇ ਪਾਇਆ ਗਿਆ ਕਿ ਇਹ ਸੰਸਥਾ ਨੂੰ ਲੰਮੇ ਸਮੇਂ ਤੋਂ ਬਦਨਾਮ ਕਰਨ ਦਾ ਕੰਮ ਅਤੇ ਸਮਾਜ ਦਰਦੀ ਸੱਜਣਾਂ ਦੀਆਂ ਭਾਵਨਾਵਾਂ ਨਾਲ਼ ਖਿਲਵਾੜ ਕਰ ਕੇ ਉਗਰਾਹੀ ਕਰਦਾ ਆ ਰਿਹਾ ਹੈ। ਸੰਸਥਾ ਦੇ ਪ੍ਰਬੰਧਕਾਂ ਨੇ ਸੂਚਨਾ ਮਿਲਣ ’ਤੇ ਉਗਰਾਹੀ ਕਰ ਰਹੇ ਵਿਅਕਤੀ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਅਤੇ ਫੜੇ ਜਾਣ ਤੋਂ ਬਾਅਦ ਇਸ ਨੂੰ ਪਿੰਡ ਦੇ ਸਰਪੰਚ ਸਾਹਮਣੇ ਪੇਸ਼ ਕਰਕੇ ਚੰਗੀ ਝਾੜ-ਝੰਬ ਕੀਤੀ ਅਤੇ ਗਲਤੀ ਮੰਨਣ ’ਤੇ ਛੱਡ ਦਿੱਤਾ ਗਿਆ। ਸ਼ਮਸ਼ੇਰ ਸਿੰਘ ਨੇ ਲੋਕਾਂ ਨੂੰ ਅਜਿਹੇ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਕਿਸੇ ਵੀ ਨੁਮਾਇੰਦੇ ਰਾਹੀਂ ਪਿੰਡਾਂ ਤੇ ਸ਼ਹਿਰਾਂ ਵਿੱਚ ਬਗੈਰ ਸੱਦੇ ’ਤੇ ਘਰੋਂ-ਘਰੀਂ ਜਾ ਕੇ ਕਿਸੇ ਵੀ ਤਰ੍ਹਾਂ ਦੀ ਨਕਦੀ ਜਾਂ ਸਾਮਾਨ ਦੀ ਉਗਰਾਹੀ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਅਜਿਹਾ ਕਰਦਾ ਹੈ ਤਾਂ ਤੁਰੰਤ ਉਸ ਦੀ ਸੂਚਨਾ ਪ੍ਰਭ ਆਸਰਾ ਨੂੰ ਦਿੱਤੀ ਜਾਵੇ।

Advertisement

Advertisement
Advertisement