ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਰਾਰਤੀ ਅਨਸਰਾਂ ਨੇ ਅੱਧੀ ਦਰਜਨ ਕਾਰਾਂ ਦੇ ਸ਼ੀਸ਼ੇ ਭੰਨੇ

07:05 AM Jun 23, 2024 IST
ਪਿੰਡ ਸਰਸਾ ਨੰਗਲ ਨੇੜੇ ਨੁਕਸਾਨੀ ਕਾਰ।

ਪੱਤਰ ਪ੍ਰੇਰਕ
ਘਨੌਲੀ, 22 ਜੂਨ
ਭਰਤਗੜ੍ਹ ਪੁਲੀਸ ਚੌਕੀ ਅਧੀਨ ਪੈਂਦੇ ਵਿਰਸਾ ਹੋਟਲ ਦੇ ਸਾਹਮਣੇ ਸਰਸਾ ਨੰਗਲ ਵਿੱਚ ਬੀਤੀ ਰਾਤ ਹੁੱਲੜਬਾਜ਼ਾਂ ਨੇ ਲਗਪਗ ਅੱਧੀ ਦਰਜਨ ਕਾਰਾਂ ਦੇ ਸ਼ੀਸ਼ੇ ਭੰਨ ਦਿੱਤੇ। ਇਨ੍ਹਾਂ ਕਾਰਾਂ ’ਚੋਂ ਇੱਕ ਕਾਰ ਪੰਜਾਬ ਨੰਬਰ ਅਤੇ ਬਾਕੀ ਹਿਮਾਚਲ ਪ੍ਰਦੇਸ਼ ਦੇ ਨੰਬਰਾਂ ਵਾਲੀਆਂ ਦੱਸੀਆਂ ਜਾ ਰਹੀਆਂ ਹਨ। ਘਟਨਾ ਬੀਤੀ ਦੇਰ ਰਾਤ ਵਾਪਰੀ ਤੇ ਇਸ ਸਬੰਧੀ ਪੁਲੀਸ ਨੂੰ ਸੂਚਨਾ ਮਿਲਣ ’ਤੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸਐੱਚਓ ਜਤਿਨ ਕਪੂਰ ਅਤੇ ਭਰਤਗੜ੍ਹ ਪੁਲੀਸ ਦੇ ਚੌਕੀ ਇੰਚਾਰਜ ਚਰਨ ਸਿੰਘ ਨੇ ਪੁਲੀਸ ਫੋਰਸ ਸਮੇਤ ਤੁਰੰਤ ਮੌਕੇ ਤੇ ਪੁੱਜ ਕੇ ਹੁੱਲੜਬਾਜ਼ੀ ਕਰ ਰਹੇ ਨੌਜਵਾਨਾਂ ’ਚੋਂ 4 ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਤੇ 4-5 ਨੌਜਵਾਨ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਏ। ਪ੍ਰਭਾਵਿਤ ਟੈਕਸੀ ਚਾਲਕਾਂ ’ਚੋਂ ਸਿਰਫ ਚਾਰ ਟੈਕਸੀ ਚਾਲਕ ਹੀ ਪੁਲੀਸ ਕਾਰਵਾਈ ਲਈ ਅੱਗੇ ਆਏ ਜਿਨ੍ਹਾਂ ’ਚੋਂ ਚਾਰੇ ਸ਼ਿਕਾਇਤਕਰਤਾ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਹਨ। ਇਨ੍ਹਾਂ ’ਚੋਂ ਇੱਕ ਟੈਕਸੀ ਚਾਲਕ ਦਾ ਮੁਲਜ਼ਮਾਂ ਨਾਲ ਰਾਜ਼ੀਨਾਮਾ ਹੋ ਗਿਆ ਜਦੋਂ ਕਿ ਖ਼ਬਰ ਲਿਖੇ ਜਾਣ ਤੱਕ ਤਿੰਨ ਪੀੜਤਾਂ ਦੀ ਰਾਜ਼ੀਨਾਮੇ ਸਬੰਧੀ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਚੱਲ ਰਹੀ ਸੀ।
ਪੁਲੀਸ ਨੇ ਦੱਸਿਆ ਕਿ ਇਸ ਹੁੱਲੜਬਾਜ਼ੀ ਦੌਰਾਨ ਪੰਜਾਬ ਨੰਬਰ ਵਾਲੀਆਂ ਗੱਡੀਆਂ ਨੂੰ ਵੀ ਨੁਕਸਾਨ ਪੁੱਜਿਆ ਹੈ ਪਰ ਉਨ੍ਹਾਂ ’ਚੋਂ ਕੋਈ ਪੁਲੀਸ ਕਾਰਵਾਈ ਲਈ ਅੱਗੇ ਨਹੀਂ ਆਇਆ।

Advertisement

ਮੁਲਜ਼ਮਾਂ ਨੇ ਨਸ਼ੇ ਦੀ ਹਾਲਤ ਵਿੱਚ ਘਟਨਾ ਨੂੰ ਦਿੱਤਾ ਅੰਜਾਮ: ਐੱਸਐੱਚਓ

ਐੱਸਐੱਚਓ ਜਤਿਨ ਕਪੂਰ ਨੇ ਦੱਸਿਆ ਕਿ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਦੀ ਉਮਰ 21 ਤੋਂ 29 ਸਾਲ ਦੇ ਵਿਚਕਾਰ ਹੈ। ਪੁਲੀਸ ਵੱਲੋਂ ਘਟਨਾ ਸਥਾਨ ਤੋਂ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ ਜਿਨ੍ਹਾਂ ’ਚੋਂ ਇੱਕ ਨੌਜਵਾਨ ਮੰਗੂਵਾਲ ਪਿੰਡ ਅਤੇ ਤਿੰਨ ਨੌਜਵਾਨ ਅਵਾਨਕੋਟ ਪਿੰਡ ਦੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੇ ਕਥਿਤ ਤੌਰ ’ਤੇ ਸ਼ਰਾਬ ਦਾ ਸੇਵਨ ਕੀਤਾ ਹੋਇਆ ਸੀ ਜਿਸ ਦੀ ਇਨ੍ਹਾਂ ਦਾ ਮੈਡੀਕਲ ਕਰਵਾਉਣ ਮਗਰੋਂ ਪੁਸ਼ਟੀ ਹੋਈ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੇ ਇਹ ਕਾਰਾ ਨਸ਼ੇ ਦੀ ਹਾਲਤ ਵਿੱਚ ਕੀਤਾ ਹੈ।

Advertisement
Advertisement