ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਿਰਜ਼ਾਪੁਰ ਤੇ ਸਿਸਵਾਂ ਡੈਮ ਸੈਂਕੜੇ ਪਿੰਡਾਂ ਲਈ ਬਣੇ ਖਤਰੇ ਦੀ ਘੰਟੀ

09:04 AM Jul 11, 2023 IST
ਤਾਰਾਪੁਰ ਵਿੱਚ ਪੁਲ਼ੀ ਟੁੱਟਣ ਕਾਰਨ ਸੜਕ ’ਤੇ ਪਿਆ ਪਾੜ

ਮਿਹਰ ਸਿੰਘ
ਕੁਰਾਲੀ, 10 ਜੁਲਾਈ
ਬਲਾਕ ਮਾਜਰੀ ਦੇ ਅੰਤਿਮ ਪਿੰਡਾਂ ਮਿਰਜ਼ਾਰਪੁਰ ਅਤੇ ਸਿਸਵਾਂ ਵਿੱਚ ਬਣਾਏ ਡੈਮ ਕੁਰਾਲੀ ਤੱਕ ਦੇ ਇਲਾਕੇ ਲਈ ਖਤਰੇ ਦੀ ਘੰਟੀ ਬਣੇ ਹੋਏ ਹਨ। ਦੋਵਾਂ ਡੈਮਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਸੈਂਕੜੇ ਪਿੰਡਾਂ ਦੇ ਲੋਕਾਂ, ਪ੍ਰਸ਼ਾਸਨ ਅਤੇ ਸਰਕਾਰ ਦੀ ਨੀਂਦ ਹਰਾਮ ਹੋ ਚੁੱਕੀ ਹੈ।
ਪ੍ਰਸ਼ਾਸਨ ਵੱਲੋਂ ਇਲਾਕੇ ਦੇ ਪਿੰਡਾਂ ਲਈ ਅਲਰਟ ਜਾਰੀ ਕੀਤਾ ਗਿਆ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਬੰਨ੍ਹ ਲਗਾ ਕੇ ਬਣਾਏ ਮਿਰਜ਼ਾਪੁਰ ਦਾ ਡੈਮ ਆਮ ਨਾਲੋਂ ਵੱਧ ਭਰ ਚੁੱਕਿਆ ਹੈ। ਇਸ ਡੈਮ ਦਾ ਪਾਣੀ ਛੱਡਿਆ ਹੋਣ ਦੇ ਬਾਵਜੂਦ ਹਿਮਾਚਲ ਪ੍ਰਦੇਸ਼ ਵਾਲੇ ਪਹਾੜੀ ਖੇਤਰ ਵਿੱਚੋਂ ਆ ਰਹੇ ਪਾਣੀ ਕਾਰਨ ਇਸ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ। ਮਿਰਜ਼ਾਪੁਰ ਦੇ ਡੈਮ ਵਿੱਚ ਵਧੇ ਪਾਣੀ ਦੇ ਪੱਧਰ ਨੇ ਡੈਮ ਦੇ ਪਿਛਲੇ ਪਾਸੇ ਵਸੇ ਮਿਰਜ਼ਾਪੁਰ ਪਿੰਡ ਦੀ ਹੇਠਲੀ ਕਲੋਨੀ ਨੂੰ ਪੂਰੀ ਤਰ੍ਹਾਂ ਮਾਰ ਹੇਠ ਲੈ ਲਿਆ ਅਤੇ ਹੇਠ ਵਸੇ ਘਰਾਂ ਤੇ ਵਾੜਿਆਂ ਵਿੱਚ ਡੈਮ ਦਾ ਪਾਣੀ ਭਰ ਚੁੱਕਿਆ ਹੈ। ਇਸ ਤੋਂ ਇਲਾਵਾ ਪਿੰਡ ਦੀ ਸੈਂਕੜੇ ਏਕੜ ਜ਼ਮੀਨ ਵੀ ਡੈਮ ਦੇ ਪਾਣੀ ਦੀ ਮਾਰ ਹੇਠ ਆ ਕੇ ਤਬਾਹ ਹੋ ਚੁੱਕੀ ਹੈ। ਸੀਸਵਾਂ ਡੈਮ ਦੀ ਹਾਲਤ ਵੀ ਅਜਿਹੀ ਹੀ ਬਣੀ ਹੋਈ ਹੈ। ਇਸ ਡੈਮ ਵਿੱਚ ਵੀ ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ ਵਿਚੋਂ ਭਾਰੀ ਮਾਤਰਾ ਵਿੱਚ ਪਾਣੀ ਲਗਾਤਾਰ ਆਉਣ ਕਾਰਨ ਡੈਮ ਵਿਚੋਂ ਪਾਣੀ ਛੱਡਿਆ ਹੋਇਆ ਹੈ ਪਰ ਜੇਕਰ ਪਾਣੀ ਇਸ ਤਰ੍ਹਾਂ ਹੀ ਵਧਦਾ ਰਿਹਾ ਤਾਂ ਪ੍ਰਸ਼ਾਸਨ ਡੈਮ ਦਾ ਵੱਧ ਮਾਤਰਾ ਵਿੱਚ ਪਾਣੀ ਛੱਡਣ ਲਈ ਮਜਬੂਰ ਹੋਵੇਗਾ।
ਤਾਰਾਪੁਰ ਦੀ ਪੁਲੀ ਹੜ੍ਹਨ ਕਾਰਨ ਬਲਾਕ ਮਾਜਰੀ ਦੇ ਅੰਤਿਮ ਦੋ ਪਿੰਡਾਂ ਤਾਰਾਪੁਰ ਅਤੇ ਮਾਜਰੀ ਕਲੋਨੀ ਦਾ ਸੰਪਰਕ ਪੰਜਾਬ ਨਾਲੋਂ ਟੁੱਟ ਗਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਕਾਜਵੇਅ ਦੇ ਨਾਲ ਬਣਾਈ ਸੜਕ ਮਾਜਰੀ ਕਲੋਨੀ ਨੂੰ ਮੀਆਂਪੁਰ ਚੰਗਰ ਨਾਲ ਹੁੰਦੀ ਹੋਈ ਪੰਜਾਬ ਤੇ ਰਾਜਧਾਨੀ ਚੰਡੀਗੜ੍ਹ ਨਾਲ ਜੋੜਦੀ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਤੋਂ ਇਲਾਵਾ ਉਨ੍ਹਾਂ ਦੇ ਪਿੰਡਾਂ ਨੂੰ ਪੰਜਾਬ ਜਾਂ ਹਿਮਾਚਲ ਪ੍ਰਦੇਸ਼ ਨਾਲ ਜੋੜਨ ਲਈ ਹੋਰ ਕੋਈ ਰਸਤਾ ਨਹੀਂ ਹੈ। ਪੁਲੀ ਤੇ ਸੜਕ ਰੁੜ੍ਹਨ ਕਾਰਨ ਤੇਜ਼ ਪਾਣੀ ਪਿੰਡ ਤਾਰਾਪੁਰ ਦੀਆਂ ਕਈ ਕਲੋਨੀਆਂ ਵਿੱਚ ਦਾਖਲ ਹੋ ਗਿਆ ਜਦਕਿ ਇਸ ਕਾਰਨ ਹੀ ਸੜਕ ’ਤੇ ਆਵਾਜਾਈ ਬੰਦ ਹੋ ਗਈ। ਸੜਕ ਵਿੱਚ ਪਾੜ ਪੈਣ ਕਾਰਨ ਤਾਰਾਪੁਰ ਅਤੇ ਮਾਜਰੀ ਕਲੋਨੀ ਦਾ ਸੰਪਰਕ ਪੰਜਾਬ ਨਾਲੋਂ ਟੁੱਟ ਗਿਆ ਹੈ। ਪਿੰਡ ਵਾਸੀ ਪ੍ਰੀਤਮ ਚੰਦ ਤਾਰਪੁਰ ਨੇ ਦੱਸਿਆ ਕਿ ਸੜਕ ਦਾ ਪੁਲੀ ਵਾਲਾ ਹਿੱਸੇ ਵਿੱਚ ਪਾੜ ਪੈਣ ਕਾਰਨ ਉਨ੍ਹਾਂ ਦੇ ਦੋ ਪਿੰਡਾਂ ਦਾ ਬਾਹਰ ਨਿਕਲ ਸਕਣਾ ਅਸੰਭਵ ਹੋ ਗਿਆ ਹੈ।
ਸ਼ਹਿਰ ਵਿਚੋਂ ਲੰਘਦੀ ਕੁਰਾਲੀ-ਖਰੜ ਕੌਮੀ ਮਾਰਗ ਉਤੇ ਅੱਜ ਦੂਜੇ ਦਨਿ ਵੀ ਲਗਾਤਾਰ ਕਈ ਕਈ ਫੁੱਟ ਪਾਣੀ ਚੱਲ ਰਿਹਾ ਹੈ। ਬਾਰਿਸ਼ ਦਾ ਪਾਣੀ ਘਰਾਂ ਵਿੱਚ ਦਾਖਲ ਹੋਣ ਕਾਰਨ ਵਾਰਡ ਨੰਬਰ 9,10,11,12 ਤੋਂ ਇਲਾਵਾ ਹੋਰਨਾਂ ਸ਼ਹਿਰੀਆਂ ਨੂੰ ਪੀਣ ਵਾਲੇ ਪਾਣੀ ਅਤੇ ਖਾਣ ਪੀਣ ਵਾਲੇ ਸਮਾਨ ਲਈ ਜੂਝਣਾ ਪੈ ਰਿਹਾ ਹੈ।
ਫਤਹਿਗੜ੍ਹ ਸਾਹਿਬ ਚੋਅ ਵਿੱਚ ਹੜ੍ਹ ਵਰਗੀ ਸਥਿਤੀ

Advertisement

ਫਤਹਿਗੜ੍ਹ ਸਾਹਿਬ ਚੋਅ ਦੇ ਆਲੇ-ਦੁਆਲੇ ਝੁੱਗੀਆਂ ਵਿੱਚ ਭਰਿਆ ਪਾਣੀ।

ਫਤਹਿਗੜ੍ਹ ਸਾਹਿਬ (ਹਿਮਾਂਸ਼ੂ ਸੂਦ): ਸਰਹਿੰਦ ਚੋਅ ਦਾ ਪਾਣੀ ਲਗਾਤਾਰ ਬਰਸਾਤ ਹੋਣ ਕਾਰਨ ਵਧਦਾ ਹੀ ਜਾ ਰਿਹਾ ਹੈ, ਜਿਸ ਕਾਰਨ ਸ਼ਹਿਰ ਦੇ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਚੋਅ ਵਿੱਚ ਬਰਸਾਤੀ ਪਾਣੀ ਦੀ ਮਾਤਰਾ ਵੱਧ ਜਾਣ ਨਾਲ ਪਾਣੀ ਚੋਅ ਦੇ ਦੋਵਾਂ ਕਨਿਾਰਿਆਂ ਨੂੰ ਪਾਰ ਕਰਦੇ ਹੋਏ ਆਸ-ਪਾਸ ਦੇ ਖੇਤਾਂ ਵਿੱਚ ਫੈਲ ਗਿਆ ਹੈ। ਇਸ ਤੋਂ ਇਲਾਵਾ ਸਰਹਿੰਦ ਸ਼ਹਿਰ ਸਮਸ਼ਾਨ ਘਾਟ ਕੋਲ ਰਹਿੰਦੇ ਝੁੱਗੀਆਂ ਵਾਲੇ ਮਦਰਾਸੀ ਲੋਕ ਵੀ ਬਰਸਾਤੀ ਪਾਣੀ ਦੇ ਵੱਧ ਰਹੇ ਵਹਾ ਨੂੰ ਦੇਖਦੇ ਹੋਏ ਆਪਣਾ ਸਾਮਾਨ ਚੁੱਕ ਕੇ ਹੋਰ ਸਥਾਨਾ ’ਤੇ ਚਲੇ ਗਏ ਹਨ। ਚੋਅ ਦਾ ਪਾਣੀ ਸਹਿਰ ਦੇ ਅੰਦਰ ਤੱਕ ਦਾਖ਼ਲ ਹੋ ਗਿਆ ਗਿਆ ਹੈ, ਜਿਸ ਕਾਰਨ ਹੜ੍ਹ ਵਰਗੀ ਸਥਿਤੀ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ। ਸਰਹਿੰਦ ਮੰਡੀ, ਬ੍ਰਾਹਮਣ ਮਾਜਰਾ, ਹਮਾਯੂੰਪੁਰ, ਸਰਹਿੰਦ ਸ਼ਹਿਰ ਵਿੱਚ ਵੀ ਜ਼ਿਆਦਾ ਬਰਸਾਤ ਹੋਣ ਕਰ ਕੇ ਪਾਣੀ ਲੋਕਾ ਦੇ ਘਰਾਂ ਵਿੱਚ ਚਲਾ ਗਿਆ ਹੈ। ਇਸ ਮੌਕੇ ਪੁਲੀਸ ਚੌਕੀ ਸਰਹਿੰਦ ਮੰਡੀ ਦੇ ਇੰਚਾਰਜ ਰਾਜਵੰਤ ਸਿੰਘ ਅਤੇ ਐਡਵੋਕੇਟ ਰਾਹੁਲ ਸ਼ਰਮਾ ‘ਆਪ’ ਆਗੂ ਨੇ ਆਪਣੀ ਟੀਮ ਸਮੇਤ ਗਲੀਆਂ ਵਿੱਚ ਜਾ ਕੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਵਾਇਆ। ਜ਼ਿਕਰਯੋਗ ਹੈ ਕਿ ਸਰਹਿੰਦ-ਫਤਹਿਗੜ੍ਹ ਸਾਹਿਬ ਦੇ ਵਿਚੋਂ ਦੀ ਇਕ ਚੋਅ ਲੰਘਦਾ ਹੈ, ਜਿਸ ਵਿੱਚ ਸ਼ਹਿਰ ਦਾ ਆਮ ਅਤੇ ਬਰਸਾਤੀ ਪਾਣੀ ਡਿਗਦਾ ਹੈ। ਜਦੋਂ ਇਸ ਸਬੰਧੀ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਨਾਲ ਗੱਲ ਕੀਤੀ, ਤਾਂ ਉਨ੍ਹਾਂ ਕਿਹਾ ਕਿ ਬਰਸਾਤ ਜ਼ਿਆਦਾ ਹੋਣ ਕਾਰਨ ਚੋਅ ਵਿੱਚ ਪਾਣੀ ਪਿੱਛੇ ਤੋਂ ਹੀ ਜ਼ਿਆਦਾ ਆ ਗਿਆ ਹੈ। ਫਿਰ ਵੀ ਡਰਨ ਵਾਲੀ ਕੋਈ ਗੱਲ ਨਹੀ। ਮੁਸ਼ਕਿਲ ਲਈ ਕੰਟਰੋਲ ਰੂਮ ਦੇ ਨੰਬਰ 01763-232838 ਦਿੱਤਾ ਗਿਆ।

Advertisement
Advertisement
Tags :
ਸਿਸਵਾਂਸਿਸਵਾਂ ਡੈਮਸੈਂਕੜੇਖ਼ਤਰੇਘੰਟੀਪਿੰਡਾਂਮਿਰਜ਼ਾਪੁਰ