ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਿਰਜ਼ਾ ਗ਼ਾਲਬਿ ਦਾ ਜਨਮ ਦਿਨ ਮਨਾਇਆ

08:47 AM Jan 03, 2024 IST

ਹਰਦਮ ਮਾਨ

ਸਰੀ: ਬੀਤੇ ਦਿਨ ਵੈਨਕੂਵਰ ਵਿਚਾਰ ਮੰਚ ਵੱਲੋਂ ਉਰਦੂ ਅਤੇ ਫ਼ਾਰਸੀ ਦੇ ਪ੍ਰਸਿੱਧ ਸ਼ਾਇਰ ਮਿਰਜ਼ਾ ਗ਼ਾਲਬਿ ਦਾ ਜਨਮ ਦਿਨ ਮਨਾਇਆ ਗਿਆ। ਜਨਰਲ ਜਰਨੈਲ ਆਰਟ ਗੈਲਰੀ ਵਿੱਚ ਮੰਚ ਦੇ ਮੈਂਬਰਾਂ ਨੇ ਮਿਰਜ਼ਾ ਗ਼ਾਲਬਿ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਸ਼ਾਇਰੀ ਅਤੇ ਜੀਵਨ ਬਾਰੇ ਗੱਲਬਾਤ ਕੀਤੀ। ਜਗਜੀਤ ਸੰਧੂ ਨੇ ਮਿਰਜ਼ਾ ਗ਼ਾਲਬਿ ਦੇ ਜੀਵਨ ਬਾਰੇ ਸੰਖੇਪ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮਿਰਜ਼ਾ ਗ਼ਾਲਬਿ ਨੇ 11 ਸਾਲ ਦੀ ਉਮਰ ਤੋਂ ਹੀ ਉਰਦੂ ਅਤੇ ਫ਼ਾਰਸੀ ਵਿੱਚ ਨਜ਼ਮ ਅਤੇ ਵਾਰਤਕ ਲਿਖਣੀ ਸ਼ੁਰੂ ਕਰ ਦਿੱਤੀ ਸੀ। ਬੇਸ਼ੱਕ ਉਨ੍ਹਾਂ ਦੇ ਫ਼ਾਰਸੀ ਭਾਸ਼ਾ ਵਿੱਚ ਛੇ ਕਾਵਿ ਸੰਗ੍ਰਹਿ ਛਪੇ ਹਨ, ਪਰ ਉਨ੍ਹਾਂ ਦੀ ਪ੍ਰਸਿੱਧੀ ਉਨ੍ਹਾਂ ਦੇ ਉਰਦੂ ਸੰਗ੍ਰਹਿ ‘ਦੀਵਾਨ-ਇ-ਗ਼ਾਲਬਿ’ ਨਾਲ ਹੋਈ। ਉਨ੍ਹਾਂ ਵੱਲੋਂ ਆਪਣੇ ਬੇਬਾਕ ਅੰਦਾਜ਼ ਵਿੱਚ ਲਿਖੇ ਪੱਤਰ ਅੱਜ ਵੀ ਸਾਹਿਤ ਦਾ ਬੇਸ਼ਕੀਮਤੀ ਸਰਮਾਇਆ ਹਨ। ਗ਼ਾਲਬਿ ਨੇ ਬੇਸ਼ੱਕ ਸਾਰੀ ਉਮਰ ਫਾਕਿਆਂ ਵਿੱਚ ਹੀ ਬਸਰ ਕੀਤੀ, ਪਰ ਉਨ੍ਹਾਂ ਦੀ ਤਬੀਅਤ ਵਿੱਚ ਜ਼ਿੰਦਾਦਿਲੀ ਹਮੇਸ਼ਾਂ ਧੜਕਦੀ ਰਹੀ।
ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਗ਼ਾਲਬਿ ਨੇ ਗ਼ਜ਼ਲ ਨੂੰ ਜਾਮ ਸੁਰਾਹੀਆਂ ਵਿੱਚੋਂ ਬਾਹਰ ਕੱਢਿਆ। ਉਹ ਇਕੱਲੇ ਉਰਦੂ ਦੇ ਹੀ ਨਹੀਂ ਫ਼ਾਰਸੀ ਦੇ ਵੀ ਉੱਚਕੋਟੀ ਦੇ ਸ਼ਾਇਰ ਸਨ। ਉਨ੍ਹਾਂ ਗ਼ਜ਼ਲ ਵਿੱਚ ਬੇਹੱਦ ਨਾਮਣਾ ਖੱਟਿਆ। ਸ਼ਾਇਰ ਅਜਮੇਰ ਰੋਡੇ ਨੇ ਕਿਹਾ ਕਿ ਗ਼ਾਲਬਿ ਦੀ ਮਹਾਨਤਾ ਇਸ ਕਰ ਕੇ ਵੀ ਹੈ ਕਿ ਉਨ੍ਹਾਂ ਦੀ ਸ਼ਾਇਰੀ ਨੇ ਅਨੇਕ ਲੋਕਾਂ ਨੂੰ ਸਕੂਨ ਦਿੱਤਾ। ਉਨ੍ਹਾਂ ਦਾ ਅੰਦਾਜ਼ੇ-ਬਿਆਂ ਉਨ੍ਹਾਂ ਦੀ ਸ਼ਾਇਰੀ ਦਾ ਵੱਡਾ ਗੁਣ ਸੀ। ਸ਼ਾਇਰ ਮੋਹਨ ਗਿੱਲ ਨੇ ਕਿਹਾ ਕਿ ਗ਼ਾਲਬਿ ਨੇ ਆਪਣੀ ਸ਼ਾਇਰੀ ਵਿੱਚ ਸਾਰੀ ਦੁਨੀਆ ਸਮੋਈ ਹੋਈ ਸੀ। ਉਨ੍ਹਾਂ ਨੇ ਆਪਣੀ ਗ਼ਜ਼ਲ ਵਿੱਚ ਜ਼ਿੰਦਗੀ ਦੇ ਹਰ ਖੇਤਰ, ਹਰ ਮਸਲੇ ਨੂੰ ਬੇਹੱਦ ਖੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤਾ। ਆਰਟਿਸਟ ਜਰਨੈਲ ਸਿੰਘ ਅਤੇ ਅੰਗਰੇਜ਼ ਬਰਾੜ ਨੇ ਵੀ ਗ਼ਾਲਬਿ ਨੂੰ ਯਾਦ ਕੀਤਾ।
ਸੰਪਰਕ: 1 604 308 6663

Advertisement

Advertisement