ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੀਂਹ ਨਾਲ ਪਟਿਆਲਵੀਆਂ ਨੂੰ ਮਾਮੂਲੀ ਰਾਹਤ

07:37 AM Jul 22, 2024 IST
ਪਟਿਆਲਾ ਵਿੱਚ ਪੈ ਰਹੇ ਮੀਂਹ ਦੌਰਾਨ ਸੜਕ ਤੋਂ ਲੰਘਦਾ ਹੋਇਆ ਇੱਕ ਸਾਈਕਲ ਚਾਲਕ। -ਫੋਟੋ: ਰਾਜੇਸ਼ ਸੱਚਰ

ਗੁਰਨਾਮ ਸਿੰਘ ਅਕੀਦਾ
ਪਟਿਆਲਾ, 21 ਜੁਲਾਈ
ਸ਼ਾਹੀ ਸ਼ਹਿਰ ਦੇ ਕਈ ਖੇਤਰਾਂ ਅਤੇ ਨਾਲ ਦੇ ਪੇਂਡੂ ਇਲਾਕੇ ਵਿਚ ਪਏ ਹਲਕੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਮਾਮੂਲੀ ਰਾਹਤ ਦਿੱਤੀ ਹੈ। ਕਈ ਦਿਨਾਂ ਤੋਂ ਮੀਂਹ ਦੀ ਉਡੀਕ ਕਰ ਰਹੇ ਕਿਸਾਨਾਂ ਦੇ ਚਿਹਰਿਆਂ ’ਤੇ ਵੀ ਥੋੜ੍ਹੀ ਬਹੁਤ ਰੌਣਕ ਆਈ ਹੈ ਕਿਉਂਕਿ ਲਗਾਤਾਰ ਚੱਲ ਰਹੀਆਂ ਮੋਟਰਾਂ ਵੀ ਖੇਤਾਂ ਵਿਚ ਲੱਗੇ ਝੋਨੇ ਨੂੰ ਪੂਰਾ ਪਾਣੀ ਦੇਣ ਵਿਚ ਅਸਮਰੱਥ ਸਨ। ਉਂਜ ਅੰਕੜਿਆਂ ਅਨੁਸਾਰ ਜੁਲਾਈ ਵਿੱਚ ਪਿਛਲੇ ਸਾਲ ਨਾਲੋਂ 75 ਫੀਸਦੀ ਤੋਂ ਵੀ ਘੱਟ ਬਾਰਿਸ਼ ਪਈ ਹੈ, ਇਸੇ ਕਰ ਕੇ ਪਾਵਰਕੌਮ ਨੂੰ ਵੀ ਬਿਜਲੀ ਪੂਰੀ ਦੇਣ ਵਿਚ ਮੁਸ਼ਕਿਲ ਆ ਰਹੀ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਟਿਆਲਾ ਸਰਹਿੰਦ ਰੋਡ, ਡਕਾਲਾ ਰੋਡ, ਡੀਅਰ ਪਾਰਕ ਤੱਕ ਅਤੇ ਪਟਿਆਲਾ ਸ਼ਹਿਰ ਵਿਚ ਕਈ ਥਾਵਾਂ ’ਤੇ ਭਰਵਾਂ ਤੇ ਕਈ ਥਾਵਾਂ ’ਤੇ ਹਲਕਾ ਮੀਂਹ ਪਿਆ ਹੈ। ਇਸ ਮੀਂਹ ਨਾਲ ਆਮ ਜਨ-ਜੀਵਨ ਨੂੰ ਥੋੜ੍ਹੀ ਬਹੁਤ ਰਾਹਤ ਹੀ ਮਿਲੀ ਹੈ। ਕਿਸਾਨ ਗੁਰਧਿਆਨ ਸਿੰਘ ਭਾਨਰੀ ਨੇ ਕਿਹਾ ਕਿ ਸ਼ਹਿਰ ਵਿਚ ਮੀਂਹ ਪੈਣ ਕਰ ਕੇ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ। ਅੱਜ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਰਿਹਾ, ਬਾਹਰਲੀ ਹਵਾ ਵਿਚ ਨਮੀ 82 ਫੀਸਦੀ ਰਿਕਾਰਡ ਕੀਤੀ ਗਈ।

Advertisement

Advertisement
Advertisement