For the best experience, open
https://m.punjabitribuneonline.com
on your mobile browser.
Advertisement

ਨਾਬਾਲਗ ਜਬਰ-ਜਨਾਹ ਪੀੜਤਾ ਨੂੰ 30 ਹਫ਼ਤਿਆਂ ਦੇ ਗਰਭਪਾਤ ਦੀ ਇਜਾਜ਼ਤ ਮਿਲੀ

06:33 AM Apr 23, 2024 IST
ਨਾਬਾਲਗ ਜਬਰ ਜਨਾਹ ਪੀੜਤਾ ਨੂੰ 30 ਹਫ਼ਤਿਆਂ ਦੇ ਗਰਭਪਾਤ ਦੀ ਇਜਾਜ਼ਤ ਮਿਲੀ
Advertisement

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕਰੀਬ 30 ਹਫ਼ਤਿਆਂ ਦੀ ਗਰਭਵਤੀ 14 ਵਰ੍ਹਿਆਂ ਦੀ ਜਬਰ-ਜਨਾਹ ਪੀੜਤਾ ਨੂੰ ਮੈਡੀਕਲ ਢੰਗ ਨਾਲ ਗਰਭਪਾਤ ਕਰਾਉਣ ਦੀ ਇਜਾਜ਼ਤ ਦਿੰਦਿਆਂ ਕਿਹਾ ਕਿ ਨਾਬਾਲਗ ਦੀ ਭਲਾਈ ਸਭ ਤੋਂ ਵਧ ਅਹਿਮੀਅਤ ਰਖਦੀ ਹੈ। ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਹੇਠਲੇ ਬੈਂਚ ਨੇ ਕਿਸੇ ਵੀ ਮਾਮਲੇ ’ਚ ਪੂਰਨ ਨਿਆਂ ਦੇਣ ਲਈ ਲੋੜੀਂਦੇ ਹੁਕਮ ਪਾਸ ਕਰਨ ਦਾ ਅਧਿਕਾਰ ਦੇਣ ਵਾਲੇ ਸੰਵਿਧਾਨ ਦੀ ਧਾਰਾ 142 ਤਹਿਤ ਆਪਣੀਆਂ ਸ਼ਕਤੀਆਂ ਦੀ ਵਰਤੋਂ ਕੀਤੀ। ਸੁਪਰੀਮ ਕੋਰਟ ਨੇ ਕਿਹਾ,‘‘ਹਾਲਾਤ ਨੂੰ ਦੇਖਦਿਆਂ ਅਤੇ ਨਾਬਾਲਗ ਦੀ ਭਲਾਈ ਨੂੰ ਧਿਆਨ ’ਚ ਰਖਦਿਆਂ ਉਸ ਦੀ ਸੁਰੱਖਿਆ ਸਭ ਤੋਂ ਵੱਧ ਅਹਿਮ ਹੈ। ਅਸੀਂ ਬੰਬੇ ਹਾਈ ਕੋਰਟ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਹੈ।’’ ਕੇਸ ਦੀ ਸੁਣਵਾਈ ਸ਼ੁਰੂ ਹੁੰਦੇ ਸਾਰ ਬੈਂਚ ਨੇ ਕਿਹਾ ਕਿ ਉਹ ਗਰਭ ਮੈਡੀਕਲ ਢੰਗ ਨਾਲ ਖ਼ਤਮ ਕਰਨ ਦੀ ਇਜਾਜ਼ਤ ਦਿੰਦੇ ਹਨ ਕਿਉਂਕਿ ਪੀੜਤਾ 14 ਸਾਲ ਦੀ ਹੈ ਅਤੇ ਇਹ ਜਬਰ-ਜਨਾਹ ਦਾ ਮਾਮਲਾ ਹੈ। ਅਦਾਲਤ ਨੇ ਮੁੰਬਈ ਦੇ ਲੋਕਮਾਨਿਆ ਤਿਲਕ ਮਿਉਂਸਿਪਲ ਮੈਡੀਕਲ ਕਾਲਜ ਅਤੇ ਜਨਰਲ ਹਸਪਤਾਲ ਦੇ ਡੀਨ ਨੂੰ ਨਿਰਦੇਸ਼ ਦਿੱਤੇ ਕਿ ਉਹ ਨਾਬਾਲਗ ਦੇ ਗਰਭਪਾਤ ਲਈ ਡਾਕਟਰਾਂ ਦੀ ਟੀਮ ਫੌਰੀ ਕਾਇਮ ਕਰਨ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×