ਨਾਬਾਲਗ ਲੜਕਾ ਤੇ ਲੜਕੀ ਲਾਪਤਾ
10:25 AM Nov 28, 2024 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 27 ਨਵੰਬਰ
ਵੱਖ ਵੱਖ ਥਾਵਾਂ ਤੋਂ ਭੇਤ-ਭਰੀ ਹਾਲਤ ਵਿੱਚ ਇੱਕ ਨਾਬਾਲਗ ਲੜਕਾ ਤੇ ਇੱਕ ਲੜਕੀ ਲਾਪਤਾ ਹੋ ਗਏ ਹਨ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੂੰ ਵਿਸ਼ਕਰਮਾ ਕਲੋਨੀ ਵਾਸੀ ਚਿੰਟੂ ਪ੍ਰਸ਼ਾਦ ਨੇ ਦੱਸਿਆ ਕਿ ਉਸ ਦਾ ਲੜਕਾ ਰਜਨੀਸ਼ (14) ਖੇਡਣ ਲਈ ਘਰੋਂ ਬਾਹਰ ਗਿਆ ਸੀ ਪਰ ਵਾਪਸ ਨਹੀਂ ਆਇਆ। ਉਸ ਦੀ ਕਾਫ਼ੀ ਭਾਲ ਕੀਤੀ ਗਈ ਹੈ ਉਹ ਨਹੀਂ ਮਿਲਿਆ। ਉਸ ਨੂੰ ਸ਼ੱਕ ਹੈ ਕਿ ਉਸ ਦੇ ਲੜਕੇ ਨੂੰ ਕਿਸੇ ਵਿਅਕਤੀ ਨੇ ਆਪਣੇ ਨਿੱਜੀ ਸੁਆਰਥ ਲਈ ਕਿਧਰੇ ਲੁਕਾ ਕੇ ਰੱਖਿਆ ਹੋਇਆ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੂੰ ਕਿਸ਼ੋਰ ਨਗਰ ਤਾਜਪੁਰ ਰੋਡ ਵਾਸੀ ਮੀਨੂੰ ਨੇ ਦੱਸਿਆ ਕਿ ਉਸ ਦੀ ਵੱਡੀ ਲੜਕੀ ਬੂਮੀ (18) ਆਪਣੇ ਦੋਸਤ ਦੇ ਘਰ ਜਾਣ ਦਾ ਕਹਿ ਕੇ ਘਰੋਂ ਗਈ ਸੀ। ਜੋ ਘਰ ਵਾਪਸ ਨਹੀਂ ਆਈ। ਉਸ ਨੂੰ ਸ਼ੱਕ ਹੈ ਕਿ ਲੜਕੀ ਨੂੰ ਕੋਈ ਵਿਅਕਤੀ ਅਗਵਾ ਕਰ ਕੇ ਲੈ ਗਿਆ ਹੈ।
Advertisement
Advertisement