ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਤਲ ਦੇ ਦੋਸ਼ ਹੇਠ ਨਾਬਾਲਗ ਗ੍ਰਿਫ਼ਤਾਰ

08:56 AM Sep 25, 2024 IST

ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 24 ਸਤੰਬਰ
ਇੱਥੋਂ ਦੇ ਢਕੋਲੀ ਬਸੰਤ ਵਿਹਾਰ ਫੇਜ਼-3 ਵਿੱਚ ਪੇਂਟਰ ਦੇ ਕਤਲ ਮਾਮਲੇ ਵਿੱਚ ਪੁਲੀਸ ਨੇ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਉਸ ਨੇ ਸ਼ਰਾਬ ਦੇ ਨਸ਼ੇ ਵਿੱਚ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲੀਸ ਨੇ ਵਾਰਦਾਤ ਵਿੱਚ ਵਰਤੇ ਹਥਿਆਰ ਵੀ ਬਰਾਮਦ ਕੀਤੇ ਹਨ।
ਡੀਐੱਸਪੀ ਜਸਪਿੰਦਰ ਸਿੰਘ ਗਿੱਲ ਤੇ ਥਾਣਾ ਮੁਖੀ ਢਕੋਲੀ ਗੁਰਮੇਹਰ ਸਿੰਘ ਨੇ ਦੱਸਿਆ ਕਿ ਕੱਲ੍ਹ ਨਾਲੇ ਵਿੱਚੋਂ ਮੁਕੇਸ਼ ਕੁਮਾਰ ਵਾਸੀ ਬਸੰਤ ਵਿਹਾਰ ਦੀ ਲਾਸ਼ ਮਿਲੀ ਸੀ। ਪੁਲੀਸ ਨੇ ਮ੍ਰਿਤਕ ਦੀ ਪਤਨੀ ਸ਼ੀਲਾ ਦੇ ਬਿਆਨ ’ਤੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਮੁਕੇਸ਼ ਸ਼ਰਾਬ ਪੀਣ ਮਗਰੋਂ ਘਰ ਆ ਰਿਹਾ ਸੀ। ਇਸ ਦੌਰਾਨ ਨਾਲੇ ਕੋਲ ਉਸ ਨੂੰ ਹਮਲਾਵਰ ਨਾਬਾਲਗ ਨੌਜਵਾਨ ਮਿਲ ਗਿਆ। ਉਹ ਨੌਜਵਾਨ ਮੁਕੇਸ਼ ਤੇ ਉਸ ਦੇ ਪਟਿਆਲਾ ਜੇਲ੍ਹ ਵਿੱਚ ਬੰਦ ਲੜਕੇ ਨੂੰ ਜਾਣਦਾ ਸੀ। ਮੁਕੇਸ਼ ਤੇ ਨੌਜਵਾਨ ਦੀ ਮੁਕੇਸ਼ ਦੇ ਜੇਲ੍ਹ ’ਚ ਬੰਦ ਮੁੰਡੇ ਦੀ ਲੜਾਈ ਦੇ ਮਾਮਲੇ ’ਤੇ ਤਕਰਾਰ ਹੋ ਗਈ। ਨੌਜਵਾਨ ਨੇ ਤਲਵਾਰ, ਇੱਟਾਂ ਤੇ ਮੰਜੇ ਦੇ ਪਾਵੇ ਨਾਲ ਮੁਕੇਸ਼ ਦਾ ਕਤਲ ਕਰ ਦਿੱਤਾ।
ਪੁਲੀਸ ਨੇ ਨਾਬਾਲਗ ਨੌਜਵਾਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿਥੋਂ ਉਸ ਨੂੰ ਬਾਲ ਸੁਧਾਰ ਗ੍ਰਹਿ ਵਿੱਚ ਭੇਜ ਦਿੱਤਾ ਗਿਆ ਹੈ।

Advertisement

Advertisement