For the best experience, open
https://m.punjabitribuneonline.com
on your mobile browser.
Advertisement

-ਧਰਿਆ ਧਰਾਇਆ ਰਹਿ ਗਿਆ ਮੰਤਰੀ ਦਾ ਅਹੁਦਾ-

09:46 PM Jan 08, 2024 IST
 ਧਰਿਆ ਧਰਾਇਆ ਰਹਿ ਗਿਆ ਮੰਤਰੀ ਦਾ ਅਹੁਦਾ
Advertisement

ਜੈਪੁਰ, 8 ਜਨਵਰੀ

Advertisement

ਰਾਜਸਥਾਨ ਵਿੱਚ ਭਾਜਪਾ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਸੂਬੇ ਦੇ ਰਾਜ ਮੰਤਰੀ ਸੁਰਿੰਦਰ ਪਾਲ ਸਿੰਘ ਕਰਨਪੁਰ ਤੋਂ ਚੋਣ ਹਾਰ ਗਏ ਹਨ। ਕਾਂਗਰਸ ਦੇ ਉਮੀਦਵਾਰ ਰੁਪਿੰਦਰ ਸਿੰਘ ਕੂਨਰ ਨੇ ਭਾਜਪਾ ਉਮੀਦਵਾਰ ਸੁਰਿੰਦਰਪਾਲ ਸਿੰਘ ਨੂੰ 11,283 ਵੋਟਾਂ ਦੇ ਫਰਕ ਨਾਲ ਹਰਾਇਆ। ਭਾਜਪਾ ਨੇ ਸੁਰਿੰਦਰਪਾਲ ਸਿੰਘ ਨੂੰ ਨਾ ਸਿਰਫ਼ ਟਿਕਟ ਦਿੱਤੀ ਸੀ ਸਗੋਂ ਮੰਤਰੀ ਬਣਾ ਨੇ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ ਸੀ। ਉਨ੍ਹਾਂ ਨੂੰ ਖੇਤੀਬਾੜੀ ਮਾਰਕੀਟਿੰਗ ਬੋਰਡ, ਇੰਦਰਾ ਗਾਂਧੀ ਨਹਿਰ ਵਿਭਾਗ ਅਤੇ ਘੱਟ ਗਿਣਤੀ ਕਮਿਸ਼ਨ ਬਾਰੇ ਵਿਭਾਗ ਦਿੱਤਾ ਗਿਆ ਸੀ। ਉਨ੍ਹਾਂ ਨੇ ਅਜੇ ਮੰਤਰੀ ਵਜੋਂ ਅਹੁਦਾ ਨਹੀਂ ਸੀ ਸੰਭਾਲਿਆ।ਚੋਣ ਕਮਿਸ਼ਨ ਵੱਲੋਂ ਜਾਰੀ ਸੂਚਨਾ ਅਨੁਸਾਰ ਕਾਂਗਰਸੀ ਉਮੀਦਵਾਰ ਨੇ ਸੁਰਿੰਦਰਪਾਲ ਸਿੰਘ ਦੀਆਂ 83,667 ਵੋਟਾਂ ਦੇ ਮੁਕਾਬਲੇ ਰੁਪਿੰਦਰ ਸਿੰਘ ਕੂਨਰ ਨੇ 94950 ਵੋਟਾਂ ਹਾਸਲ ਕਰਕੇ ਚੋਣ ਜਿੱਤ ਲਈ। -ਪੀਟੀਆਈ

Advertisement

Advertisement
Author Image

A.S. Walia

View all posts

Advertisement