ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੰਤਰੀਆਂ ਤੇ ਵਿਧਾਇਕਾਂ ਦਾ ਘਿਰਾਓ ਕਰ ਕੇ ਦਿੱਤੇ ਜਾਣਗੇ ਮੰਗ ਪੱਤਰ: ਪਾਸਲਾ

08:00 AM Aug 27, 2024 IST
ਕਾਮਰੇਡ ਮੰਗਤ ਰਾਮ ਪਾਸਲਾ ਲੋਕਾਂ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਧਵਨ

ਪੱਤਰ ਪ੍ਰੇਰਕ
ਪਠਾਨਕੋਟ, 26 ਅਗਸਤ
ਇਸ ਖੇਤਰ ਦੇ ਕਮਿਊਨਿਸਟ, ਅਜ਼ਾਦੀ ਘੁਲਾਟੀਏ, ਟਰੇਡ ਯੂਨੀਅਨਿਸਟ, ਕਿਸਾਨ ਆਗੂ, ਆਪਣੇ ਜੀਵਨ ਦਾ ਪਲ-ਪਲ ਕਿਰਤੀ ਲਹਿਰਾਂ ਦੀ ਉਸਾਰੀ ਦੇ ਲੇਖੇ ਲਾਉਣ ਵਾਲੇ ਵਿਛੜੇ ਸੰਗਰਾਮੀ ਯੋਧਿਆਂ ਕਾਮਰੇਡ ਜੋਗਿੰਦਰ ਸਿੰਘ ਯੂਨਾਨੀ, ਕਾਮਰੇਡ ਨੇਕ ਰਾਮ, ਕਾਮਰੇਡ ਚੰਨਣ ਸਿੰਘ, ਕਾਮਰੇਡ ਨਾਗਰ ਸਿੰਘ, ਕਾਮਰੇਡ ਹਰਦੀਪ ਸਿੰਘ, ਕਾਮਰੇਡ ਜੋਗਿੰਦਰ ਸਿੰਘ (ਰੇਲਵੇ), ਕਾਮਰੇਡ ਮਾਇਆ ਧਾਰੀ, ਕਾਮਰੇਡ ਬਿਹਾਰੀ ਲਾਲ (ਮਾਮੂਨ), ਕਾਮਰੇਡ ਸੇਵਾ ਰਾਮ (ਖੁਸ਼ੀਨਗਰ), ਕਾਮਰੇਡ ਧਰਮਪਾਲ (ਬਮਿਆਲ), ਕਾਮਰੇਡ ਸਲਿੰਦਰਜੀਤ ਅਤੇ ਕਾਮਰੇਡ ਜਨਕ ਰਾਜ ਵਿਸ਼ਿਸ਼ਟ ਦੀ ਯਾਦ ਵਿੱਚ ਉਨ੍ਹਾਂ ਦੇ ਵਿਚਾਰਾਂ ਨੂੰ ਸਮਰਪਿਤ ਅਤੇ ਲੋਕ ਮੁੱਦਿਆਂ ’ਤੇ ਕੇਂਦਰਿਤ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵੱਲੋਂ ਸੁਜਾਨਪੁਰ ਵਿਖੇ ਕਨਵੈਨਸ਼ਨ ਕੀਤੀ ਗਈ। ਇਸ ਕਨਵੈਨਸ਼ਨ ਨੂੰ ਆਰਐਮਪੀਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਸੂਬਾਈ ਆਗੂ ਕਾਮਰੇਡ ਨੱਥਾ ਸਿੰਘ ਢਡਵਾਲ, ਸ਼ਿਵ ਕੁਮਾਰ, ਹਰਿੰਦਰ ਸਿੰਘ ਰੰਧਾਵਾ, ਐਡਵੋਕੇਟ ਰਮੇਸ਼ ਚੌਧਰੀ, ਮਹਿੰਦਰ ਸਿੰਘ ਦੀਨਾਨਗਰ, ਜਸਵੰਤ ਸਿੰਘ ਸੰਧੂ, ਮਾਸਟਰ ਸੁਭਾਸ਼ ਸ਼ਰਮਾ ਅਤੇ ਬਲਵੰਤ ਸਿੰਘ ਘੋਹ ਨੇ ਸੰਬੋਧਨ ਕੀਤਾ।
ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦਾ ਟੈਕਸ ਦੇ ਰੂਪ ਇਕੱਠਾ ਕੀਤਾ ਪੈਸਾ ਲੋਕਾਂ ਦੇ ਵਿਕਾਸ ਤੇ ਖਰਚਣ ਦੀ ਬਜਾਏ ਆਮ ਆਦਮੀ ਪਾਰਟੀ ਦਾ ਦੂਸਰੇ ਸੂਬਿਆਂ ਵਿੱਚ ਪ੍ਰਚਾਰ ਲਈ ਖਰਚ ਕੀਤਾ ਜਾ ਰਿਹਾ ਹੈ ਅਤੇ ਚੋਣਾਂ ਵਿੱਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਥਾਂ ਇਸ਼ਤਿਹਾਰਬਾਜ਼ੀ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਜਦ ਕਿ ਸੂਬੇ ਅੰਦਰ ਕਾਨੂੰਨ ਵਿਵਸਥਾ ਦੀ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ।
ਕਾਮਰੇਡ ਪਾਸਲਾ ਨੇ ਕਿਹਾ ਕਿ ਲੋਕਾਂ ਦੇ ਮਸਲਿਆਂ ਨੂੰ ਲੈ ਕੇ ਅਤੇ ਚੋਣਾਂ ਵਿੱਚ ਕੀਤੇ ਵਾਅਦਿਆਂ ਨੂੰ ਪੂਰਾ ਕਰਵਾਉਣ ਲਈ 9 ਸਤੰਬਰ ਤੋਂ 16 ਸਤੰਬਰ ਤੱਕ ਮੰਤਰੀਆਂ ਤੇ ਵਿਧਾਇਕਾਂ ਦਾ ਘਿਰਾਓ ਕਰਕੇ ਮੰਗ ਪੱਤਰ ਦਿੱਤੇ ਜਾਣਗੇ।

Advertisement

Advertisement
Advertisement