ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤ ਤੇ ਸਿੰਗਾਪੁਰ ਵਿਚਾਲੇ ਮੰਤਰੀ ਪੱਧਰ ਦੀ ਮੀਟਿੰਗ ਅੱਜ

07:39 AM Aug 26, 2024 IST

ਨਵੀਂ ਦਿੱਲੀ, 25 ਅਗਸਤ
ਭਾਰਤ ਤੇ ਸਿੰਗਾਪੁਰ ਵਿਚਾਲੇ ਮੰਤਰੀ ਪੱਧਰ ਦੀ ਮੀਟਿੰਗ ਸੋਮਵਾਰ ਨੂੰ ਹੋਵੇਗੀ। ਇਸ ਮੀਟਿੰਗ ’ਚ ਚਾਰ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ, ਪੀਯੂਸ਼ ਗੋਇਲ, ਐਸ ਜੈਸ਼ੰਕਰ ਅਤੇ ਅਸ਼ਵਨੀ ਵੈਸ਼ਨਵ ਸ਼ਾਮਲ ਹੋਣਗੇ। ਇਸ ਮੀਟਿੰਗ ਦਾ ਮਕਸਦ ਦੋਹਾਂ ਦੇਸ਼ਾਂ ਦਰਮਿਆਨ ਵਪਾਰਕ ਅਤੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨਾ ਹੋਵੇਗਾ। ਵਣਜ ਅਤੇ ਉਦਯੋਗ ਮੰਤਰਾਲੇ ਨੇ ਕਿਹਾ ਕਿ ਭਾਰਤ-ਸਿੰਗਾਪੁਰ ਵਿਚਾਲੇ ਮੰਤਰੀ ਪੱਧਰੀ ਗੋਲਮੇਜ਼ 26 ਅਗਸਤ ਨੂੰ ਸਿੰਗਾਪੁਰ ਵਿੱਚ ਹੋਣ ਜਾ ਰਹੀ ਹੈ। ਗੋਇਲ ਸਿੰਗਾਪੁਰ ’ਚ ਡੀਬੀਐਸ ਬੈਂਕ, ਟੈਮਾਸੇਕ ਹੋਲਡਿੰਗਜ਼, ਓਮਰਜ਼, ਕੇਪੇਲ ਇਨਫਰਾਸਟ੍ਰਕਚਰ ਅਤੇ ਓਨਰਜ਼ ਫੋਰਮ ਸਮੇਤ ਪ੍ਰਮੁੱਖ ਵਿਸ਼ਵ ਪੱਧਰੀ ਵਪਾਰਕ ਹਸਤੀਆਂ ਨਾਲ ਗੱਲਬਾਤ ਕਰਨਗੇ। -ਪੀਟੀਆਈ

Advertisement

Advertisement
Advertisement