ਭਾਰਤ ਤੇ ਸਿੰਗਾਪੁਰ ਵਿਚਾਲੇ ਮੰਤਰੀ ਪੱਧਰ ਦੀ ਮੀਟਿੰਗ ਅੱਜ
07:39 AM Aug 26, 2024 IST
ਨਵੀਂ ਦਿੱਲੀ, 25 ਅਗਸਤ
ਭਾਰਤ ਤੇ ਸਿੰਗਾਪੁਰ ਵਿਚਾਲੇ ਮੰਤਰੀ ਪੱਧਰ ਦੀ ਮੀਟਿੰਗ ਸੋਮਵਾਰ ਨੂੰ ਹੋਵੇਗੀ। ਇਸ ਮੀਟਿੰਗ ’ਚ ਚਾਰ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ, ਪੀਯੂਸ਼ ਗੋਇਲ, ਐਸ ਜੈਸ਼ੰਕਰ ਅਤੇ ਅਸ਼ਵਨੀ ਵੈਸ਼ਨਵ ਸ਼ਾਮਲ ਹੋਣਗੇ। ਇਸ ਮੀਟਿੰਗ ਦਾ ਮਕਸਦ ਦੋਹਾਂ ਦੇਸ਼ਾਂ ਦਰਮਿਆਨ ਵਪਾਰਕ ਅਤੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ। ਵਣਜ ਅਤੇ ਉਦਯੋਗ ਮੰਤਰਾਲੇ ਨੇ ਕਿਹਾ ਕਿ ਭਾਰਤ-ਸਿੰਗਾਪੁਰ ਵਿਚਾਲੇ ਮੰਤਰੀ ਪੱਧਰੀ ਗੋਲਮੇਜ਼ 26 ਅਗਸਤ ਨੂੰ ਸਿੰਗਾਪੁਰ ਵਿੱਚ ਹੋਣ ਜਾ ਰਹੀ ਹੈ। ਗੋਇਲ ਸਿੰਗਾਪੁਰ ’ਚ ਡੀਬੀਐਸ ਬੈਂਕ, ਟੈਮਾਸੇਕ ਹੋਲਡਿੰਗਜ਼, ਓਮਰਜ਼, ਕੇਪੇਲ ਇਨਫਰਾਸਟ੍ਰਕਚਰ ਅਤੇ ਓਨਰਜ਼ ਫੋਰਮ ਸਮੇਤ ਪ੍ਰਮੁੱਖ ਵਿਸ਼ਵ ਪੱਧਰੀ ਵਪਾਰਕ ਹਸਤੀਆਂ ਨਾਲ ਗੱਲਬਾਤ ਕਰਨਗੇ। -ਪੀਟੀਆਈ
Advertisement
Advertisement