ਮੰਤਰੀ ਵੱਲੋਂ ਡੀਈਓ ਨੂੰ ਮੁਅੱਤਲ ਕਰਨ ਦੇ ਹੁਕਮ
06:57 AM Jul 09, 2024 IST
Advertisement
ਪੱਤਰ ਪ੍ਰੇਰਕ
ਟੋਹਾਣਾ, 8 ਜੁਲਾਈ
ਜ਼ਿਲ੍ਹਾ ਕਸ਼ਟ ਨਿਵਾਰਣ ਸਮਿਤੀ ਹਿਸਾਰ ਦੀ ਮੀਟਿੰਗ ਵਿੱਚ ਜਨ ਸਿਹਤ ਮੰਤਰੀ ਡਾ. ਬਨਵਾਰੀ ਲਾਲ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨਿਰਮਲ ਦਹੀਆ ਨੂੰ ਮੁਅਤਲ ਕਰਨ ਅਤੇ ਤੁਰੰਤ ਹਿਸਾਰ ਤੋਂ ਤਬਾਦਲਾ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਜਨ ਸਿਹਤ ਮੰਤਰੀ ਦੀ ਪ੍ਰਧਾਨਗੀ ਹੇਠ ਚਲ ਰਹੀ ਜਿਲ੍ਹਾ ਕਸ਼ਟ ਨਿਵਾਰਣ ਸਮਿਤੀ ਦੀ ਮੀਟਿੰਗ ਵਿੱਚ ਸਿੱਖਿਆ ਵਿਭਾਗ ਦੇ ਅਜਮੇਰ ਸਿੰਘ, ਸੰਜੀਵ ਕੁਮਾਰ, ਰਾਜਬਾਲਾ ਤੇ ਹੋਰ ਕਰਮਚਾਰੀਆਂ ਨੇ ਸ਼ਿਕਾਇਤ ਕੀਤੀ ਸੀ ਕਿ ਜਦੋਂ ਦੇ ਨਿਰਮਲ ਦਹੀਆ ਨੇ ਅਹੁਦਾ ਸੰਭਾਲਿਆ ਹੈ, ਉਸ ਦਿਨ ਤੋਂ ਦਫ਼ਤਰ ਦਾ ਮਾਹੌਲ ਖਰਾਬ ਹੋ ਗਿਆ ਹੈ। ਸਰਕਾਰੀ ਡਾਕ ਤੋਂ ਇਲਾਵਾ ਸਕੂਲਾਂ ਦੀ ਜ਼ਰੂਰੀ ਡਾਕ ਦਾ ਵੀ ਨਿਪਟਾਰਾ ਨਾ ਕਰਨ ’ਤੇ ਕੰਮ ਠੱਪ ਹੋ ਗਏ ਹਨ। ਮੰਤਰੀ ਨੇ ਸਿੱਖਿਆ ਅਧਿਕਾਰੀ ਨੂੰ ਤੁਰੰਤ ਮੁਅੱਤਲ ਕਰਨ ਤੇ ਹਿਸਾਰ ਤੋ ਤਬਾਦਲਾ ਕਰਕੇ ਨਵੇਂ ਸਿੱਖਿਆ ਅਧਿਕਾਰੀ ਦੀ ਨਿਯੁਕਤੀ ਦੇ ਆਦੇਸ਼ ਦਿੱਤੇ ਹਨ।
Advertisement
Advertisement
Advertisement