For the best experience, open
https://m.punjabitribuneonline.com
on your mobile browser.
Advertisement

ਖਣਨ: ਪਠਾਨਕੋਟ ਜ਼ਿਲ੍ਹੇ ਵਿੱਚ ਸਰਕਾਰੀ ਖੱਡਾਂ ਦਾ ਕੰਮ ਲਟਕਿਆ

08:58 AM Jul 01, 2023 IST
ਖਣਨ  ਪਠਾਨਕੋਟ ਜ਼ਿਲ੍ਹੇ ਵਿੱਚ ਸਰਕਾਰੀ ਖੱਡਾਂ ਦਾ ਕੰਮ ਲਟਕਿਆ
ਖਣਨ ਨਾ ਹੋਣ ਕਾਰਨ ਸੁੰਨੀ ਪਈ ਇੱਕ ਸਰਕਾਰੀ ਖੱਡ।
Advertisement

ਐਨਪੀ. ਧਵਨ
ਪਠਾਨਕੋਟ, 30 ਜੂਨ
ਜ਼ਿਲ੍ਹਾ ਪਠਾਨਕੋਟ ਵਿੱਚ ਸਰਕਾਰੀ ਖੱਡਾਂ ਵਿੱਚੋਂ ਖਣਨ ਕਰਨ ਦਾ ਠੇਕਾ ਲੱਕੀ ਡਰਾਅ ਰਾਹੀਂ ਕੱਢਣ ਦੇ ਕਰੀਬ ਦੋ ਮਹੀਨੇ ਬਾਅਦ ਵੀ ਖਣਨ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਇਹ ਕੰਮ ਹੁਣ ਭਲਕ ਤੋਂ ਮੌਨਸੂਨ ਸੀਜ਼ਨ ਸ਼ੁਰੂ ਹੋ ਜਾਣ ਕਰ ਕੇ ਢਾਈ ਮਹੀਨੇ ਹੋਰ ਲਟਕ ਗਿਆ ਹੈ। ਜ਼ਿਕਰਯੋਗ ਹੈ ਕਿ ਮੌਨਸੂਨ ਸੀਜ਼ਨ 1 ਜੁਲਾਈ ਤੋਂ 20 ਸਤੰਬਰ ਤੱਕ ਚੱਲੇਗਾ ਅਤੇ ਇਸ ਦੌਰਾਨ ਸਰਕਾਰ ਵੱਲੋਂ ਖੱਡਾਂ ਵਿੱਚੋਂ ਖਣਨ ਕਰਨ ਉੱਪਰ ਪੂਰਨ ਰੂਪ ਵਿੱਚ ਪਾਬੰਦੀ ਲਗਾਈ ਗਈ ਹੈ। ਇਸ ਤਰ੍ਹਾਂ ਨਾਲ ਲੋਕਾਂ ਨੂੰ ਪਿਛਲੀ ਸਰਕਾਰ ਵਾਂਗ ਰੇਤਾ, ਬੱਜਰੀ ਮਹਿੰਗੇ ਭਾਅ ਹੀ ਮਿਲੇਗੀ। ਅਜੇ ਢਾਈ ਮਹੀਨੇ ਤੱਕ ਕੋਈ ਵੀ ਰਾਹਤ ਮਿਲਣ ਦੀ ਸੰਭਾਵਨਾ ਨਹੀਂ।
ਖਣਨ ਅਧਿਕਾਰੀ ਵਿਸ਼ਵਪਾਲ ਗੋਇਲ ਨੇ ਖਣਨ ਦਾ ਕੰਮ ਅਜੇ ਤੱਕ ਸ਼ੁਰੂ ਨਾ ਹੋਣ ਬਾਰੇ ਦੱਸਦਿਆਂ ਕਿਹਾ ਕਿ ਅਸਲ ਵਿੱਚ ਵਿਭਾਗ ਵੱਲੋਂ ਐਸਓਪੀ (ਸਟੈਂਡਰਡ ਆਪਰੇਟਿਵ ਪ੍ਰੋਸੀਜ਼ਰ) ਬਣਾਇਆ ਜਾ ਰਿਹਾ ਸੀ। ਇਸ ਦੇ ਤਹਿਤ ਪੰਜਾਬ ਸਰਕਾਰ ਨੇ ਖਣਨ ਸੈਮੀ (ਮੈਨੂਅਲ/ਮਸ਼ੀਨ) ਰਾਹੀਂ ਕਰਵਾਉਣ ਬਾਰੇ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਹੈ ਜਦੋਂਕਿ ਲੱਕੀ ਡਰਾਅ ਕੱਢਣ ਸਮੇਂ ਸਿਰਫ਼ ਮੈਨੂਅਲ ਹੀ ਖਣਨ ਕਰਨ ਲਈ ਸ਼ਰਤ ਰੱਖੀ ਗਈ ਸੀ ਜੋ ਕਿ ਬਹੁਤ ਸਖ਼ਤ ਸ਼ਰਤ ਸੀ। ਉਨ੍ਹਾਂ ਦੱਸਿਆ ਕਿ ਇਸ ਜ਼ਿਲ੍ਹੇ ਵਿੱਚ ਪਥਰੀਲਾ ਖੇਤਰ ਜ਼ਿਆਦਾ ਹੈ ਜਿਸ ਨੂੰ ਮੈਨੂਅਲ ਕਰਨਾ ਬਹੁਤ ਹੀ ਮੁਸ਼ਕਲ ਹੈ। ਇਸ ਕਰ ਕੇ ਸਰਕਾਰ ਨੇ ਸਿਧਾਂਤਕ ਰੂਪ ਵਿੱਚ ਸ਼ਰਤ ਨਰਮ ਕੀਤੀ ਹੈ ਕਿ ਜਿੱਥੇ ਮਹਿਸੂਸ ਕੀਤਾ ਜਾਵੇ, ਉੱਥੇ ਮਸ਼ੀਨਰੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸ ਬਾਰੇ ਹਫ਼ਤੇ ਤੱਕ ਪੱਤਰ ਜਾਰੀ ਹੋਣ ਦੀ ਸੰਭਾਵਨਾ ਹੈ। ਐਕਸੀਅਨ ਅਨੁਸਾਰ ਜ਼ਿਲ੍ਹਾ ਪਠਾਨਕੋਟ ਦੀਆਂ ਖੱਡਾਂ ਵਿੱਚੋਂ ਪਹਿਲਾਂ ਸਰਵੇ ਕਰ ਕੇ ਡੀਐਸਆਰ (ਡਿਸਟ੍ਰਿਕਟ ਸਰਵੇ ਰਿਪੋਰਟ) ਤਿਆਰ ਕੀਤੀ ਗਈ ਸੀ। ਇਸ ਅਨੁਸਾਰ 5 ਕਲੱਸਟਰ ਬਣਾਏ ਗਏ ਅਤੇ ਅਲੱਗ-ਅਲੱਗ ਖੇਤਰ ਵਿੱਚ ਡੀਐਸਆਰ ਅਨੁਸਾਰ ਹੀ ਖਣਨ ਕਰਵਾਈ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਖਣਨ ਸ਼ੁਰੂ ਹੋਣ ਬਾਅਦ ਲੋਕਾਂ ਨੂੰ ਰੇਤਾ ਪਹਿਲੀ ਸਰਕਾਰ ਨਾਲੋਂ ਸਸਤੇ ਭਾਅ 5.50 ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਮਿਲੇਗਾ।

Advertisement

Advertisement
Tags :
Author Image

sukhwinder singh

View all posts

Advertisement
Advertisement
×