ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖਾਣ ਹਾਦਸਾ: ਹਿੰਦੁਸਤਾਨ ਕੌਪਰ ਲਿਮਟਿਡ ਦੇ ਅਧਿਕਾਰੀ ਦੀ ਮੌਤ

07:02 AM May 16, 2024 IST
ਹਾਦਸੇ ਦੇ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਂਦੇ ਹੋਏ ਬਚਾਅ ਕਰਮੀ। -ਫੋਟੋ: ਪੀਟੀਆਈ

ਜੈਪੁਰ, 15 ਮਈ
ਰਾਜਸਥਾਨ ਦੇ ਨੀਮ ਕਾ ਥਾਣਾ ਜ਼ਿਲ੍ਹੇ ’ਚ ਹਿੰਦੁਸਤਾਨ ਕੌਪਰ ਲਿਮਿਟਡ (ਐੱਚਸੀਐੱਲ) ਦੀ ਖੇਤੜੀ ਸਥਿਤ ਇੱਕ ਖਾਣ ’ਚ ਲਿਫਟ ਡਿੱਗਣ ਕਾਰਨ ਵਾਪਰੇ ਹਾਦਸੇ ’ਚ ਕੰਪਨੀ ਦੇ ਮੁੱਖ ਵਿਜੀਲੈਂਸ ਅਫਸਰ ਉਪੇਂਦਰ ਕੁਮਾਰ ਪਾਂਡੇ ਦੀ ਮੌਤ ਹੋ ਗਈ ਜਦਕਿ ਖਾਣ ’ਚ ਫਸੇ ਬਾਕੀ 14 ਜਣਿਆਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਜਾਣਕਾਰੀ ਪੁਲੀਸ ਨੇ ਦਿੱਤੀ।
ਪੁਲੀਸ ਨੇ ਦੱਸਿਆ ਕਿ ਲੰਘੀ ਰਾਤ ਕੋਲਕਾਤਾ ਤੋਂ ਆਈ ਟੀਮ ਵੱਲੋਂ ਕੀਤੇ ਜਾ ਰਹੇ ਨਿਰੀਖਣ ਦੌਰਾਨ ਖਾਣ ਦੀ ਲਿਫਟ ਦੀ ਕੇਬਲ ਟੁੱਟਣ ਕਾਰਨ ਇਹ 15 ਜਣੇ ਤਕਰੀਬਨ 1875 ਫੁੱਟ ਦੀ ਗਹਿਰਾਈ ’ਤੇ ਫਸ ਗਏ ਸਨ। ਰਾਜਸਥਾਨ ਪੁਲੀਸ ਦੇ ਏਡੀਜੀ ਅਨਿਲ ਪਾਲੀਵਾਲ ਨੇ ਦੱਸਿਆ ਕਿ ਬਚਾਅ ਟੀਮ ਨੇ ਮੁੱਖ ਵਿਜੀਲੈਂਸ ਅਫਸਰ ਪਾਂਡੇ ਦੀ ਲਾਸ਼ ਬਰਾਮਦ ਕਰ ਲਈ ਹੈ। ਐੱਸਸੀਐੱਲ ਦੀ 15 ਮੈਂਬਰੀ ਵਿਜੀਲੈਂਸ ਟੀਮ ਖਾਣ ਅੰਦਰ ਨਿਰੀਖਣ ਕਰਨ ਲਈ ਸੀ ਪਰ ਵਾਪਸੀ ਸਮੇਂ ਲਿਫਟ ਦੀ ਤਾਰ ਟੁੱਟ ਗਈ। ਬਚਾਅ ਟੀਮ ਨੇ ਖਾਣ ਅੰਦਰ ਫਸੇ ਵਿਅਕਤੀਆਂ ਨੂੰ ਕਈ ਗੇੜਾਂ ’ਚ ਬਾਹਰ ਕੱਢਿਆ ਹੈ। ਐੱਚਸੀਐੱਲ ਨੇ ਦੱਸਿਆ ਕਿ ਖੇਤੜੀਨਗਰ ਦੇ ਖੇਤੜੀ ਕੌਪਰ ਕੰਪਲੈਕਸ ਦੀ ਕੋਲੀਹਨ ਕੌਪਰ ਖਾਣ ’ਚ ਇਹ ਹਾਦਸਾ 14 ਮਈ ਨੂੰ ਸ਼ਾਮ 7.30 ਵਜੇ ਦੇ ਕਰੀਬ ਵਾਪਰਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ 14 ਹੋਰ ਜ਼ਖ਼ਮੀ ਹੋਏ ਹਨ। ਦੂਜੇ ਪਾਸੇ ਦਿੱਲੀ ’ਚ ਖਣਨ ਸਕੱਤਰ ਵੀਐੱਲ ਕਾਂਤਾ ਰਾਓ ਨੇ ਦੱਸਿਆ ਕਿ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। -ਪੀਟੀਆਈ

Advertisement

Advertisement
Advertisement