ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਿੰਨੀ ਕਹਾਣੀ ਸੰਗ੍ਰਹਿ ‘ਖੂਹ ਦੀਆਂ ਟਿੰਡਾਂ’ ਲੋਕ ਅਰਪਣ

11:11 AM May 08, 2024 IST
ਕੈਲਗਰੀ ਲੇਖਕ ਸਭਾ ਦੇ ਅਹੁਦੇਦਾਰ ਰੁਪਿੰਦਰ ਥਰਾਜ (ਕੈਨੇਡਾ) ਦਾ ਪਲੇਠਾ ਮਿੰਨੀ ਕਹਾਣੀ ਸੰਗ੍ਰਹਿ ‘ਖੂਹ ਦੀਆਂ ਟਿੰਡਾਂ’ ਰਿਲੀਜ਼ ਕਰਦੇ ਹੋਏ

ਗੁਰਚਰਨ ਕੌਰ ਥਿੰਦ

Advertisement

ਕੈਲਗਰੀ: ਕੈਲਗਰੀ ਲੇਖਕ ਸਭਾ ਦੀ ਮੀਟਿੰਗ ਪ੍ਰਧਾਨ ਜਸਵੀਰ ਸਿੰਘ ਸਿਹੋਤਾ, ਬਲਵਿੰਦਰ ਕੌਰ ਬਰਾੜ ਅਤੇ ਰੁਪਿੰਦਰ ਥਰਾਜ (ਕੈਨੇਡਾ) ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿੱਚ ਹੋਈ। ਇਸ ਵਿੱਚ ਨੌਜੁਆਨ ਲੇਖਕ ਰੁਪਿੰਦਰ ਥਰਾਜ (ਕੈਨੇਡਾ) ਦਾ ਪਲੇਠਾ ਮਿੰਨੀ ਕਹਾਣੀ ਸੰਗ੍ਰਹਿ ‘ਖੂਹ ਦੀਆਂ ਟਿੰਡਾਂ’ ਲੋਕ ਅਰਪਣ ਕੀਤਾ ਗਿਆ। ਸਰਲ ਤੇ ਸਾਦੀ ਭਾਸ਼ਾ ਵਿੱਚ ਲਿਖੀਆਂ ਇਨ੍ਹਾਂ ਬਾਤਾਂ ਵਰਗੀਆਂ ਕਹਾਣੀਆਂ ਦੇ ਵਿਸ਼ੇ ਮੁੱਖ ਤੌਰ ’ਤੇ ਸਮਾਜਿਕ ਰਿਸ਼ਤਿਆਂ ਦੀ ਮਿਠਾਸ, ਰਿਸ਼ਤਿਆਂ ਦੇ ਨਿਭਾਅ, ਰਿਸ਼ਤਿਆਂ ਵਿਚਲੀ ਤਸੱਲੀ, ਤਲਖ਼ੀ, ਨਿੱਘ ਅਤੇ ਪਸਰ ਰਹੀਆਂ ਦੂਰੀਆਂ ਵਰਗੇ ਭਿੰਨ ਭਿੰਨ ਰੂਪਾਂ ਨੂੰ ਉਜਾਗਰ ਕਰਦੇ ਹਨ।
ਬਲਵਿੰਦਰ ਕੌਰ ਬਰਾੜ ਨੇ ਕਿਹਾ ਕਿ ਪਹਿਲੀ ਕਿਤਾਬ ਦਾ ਛਪਣਾ ਜਸ਼ਨ ਵਰਗਾ ਹੁੰਦਾ ਹੈ ਅਤੇ ਅਸੀਂ ਅੱਜ ਰੁਪਿੰਦਰ ਥਰਾਜ ਦੀ ਇਸ ਪਲੇਠੀ ਪੁਸਤਕ ਦਾ ਜਸ਼ਨ ਮਨਾ ਰਹੇ ਹਾਂ। ਰੁਪਿੰਦਰ ਥਰਾਜ ਦੀਆਂ ਲਿਖੀਆਂ ਕਹਾਣੀਆਂ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਰਲ, ਸਪੱਸ਼ਟ ਤੇ ਸਿੱਧੀਆਂ ਕਹਾਣੀਆਂ ਹਨ ਪ੍ਰੰਤੂ ਅਜੋਕੀ ਕਹਾਣੀ ਸੂਖਮ ਤੇ ਕਲਾਤਮਕ ਹੋ ਗਈ ਹੈ। ਜੇਕਰ ਕਹਾਣੀ ਦਾ ਟਾਕਰਾ ਅੱਜ ਦੀ ਕਹਾਣੀ ਨਾਲ ਨਹੀਂ ਕਰਦੇ ਤਾਂ ਕਹਾਣੀ ਮੇਚ ਦੀ ਨਹੀਂ ਲੱਗਦੀ। ਲੇਖਕ ਨੂੰ ਕਹਾਣੀ ਬਾਰੇ ਸੋਝੀ ਲੈਣ ਲਈ ਕਹਾਣੀਆਂ ਪੜ੍ਹਨ ਦੀ ਲੋੜ ਹੁੰਦੀ ਹੈ। ਲੇਖਕ ਕੋਲ ਵਿਸ਼ਿਆਂ ਦੀ ਘਾਟ ਨਹੀਂ, ਇਨ੍ਹਾਂ ਦੇ ਨਿਭਾਅ ਲਈ ਸ਼ਬਦਾਵਲੀ ਦੀ ਘਾਟ ਭਾਸਦੀ ਹੈ ਜੋ ਸਾਹਿਤ ਦੇ ਅਧਿਐਨ ਨਾਲ ਹੀ ਪੂਰੀ ਹੁੰਦੀ ਹੈ।
ਜਸਵਿੰਦਰ ਸਿੰਘ ਰੁਪਾਲ ਨੇ ਕਿਹਾ ਕਿ ‘ਖੂਹ ਦੀਆਂ ਟਿੰਡਾਂ’ ਪੁਰਾਣੇ ਸੱਭਿਆਚਾਰ ਦੀ ਗੱਲ ਕਰਦੀ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਸੰਵੇਦਨਾ ਤੇ ਭਾਵਨਾਵਾਂ ਮਰ ਰਹੀਆਂ ਹਨ। ਨੌਜੁਆਨ ਲੇਖਕ ਨੇ ਆਪਣੀਆਂ ਛੋਟੀਆਂ ਛੋਟੀਆਂ ਕਹਾਣੀਆਂ ਵਿੱਚ ਇਨ੍ਹਾਂ ਨੂੰ ਵੱਖ ਵੱਖ ਵਿਸ਼ਿਆਂ ਰਾਹੀਂ ਰੂਪਮਾਨ ਕਰਨ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਗੁਰਨਾਮ ਕੌਰ ਨੇ ਹਰ ਕਹਾਣੀ ਅਤੇ ਪਾਤਰਾਂ ਬਾਰੇ ਸੰਖੇਪ ਜਾਣਕਾਰੀ ਦੇ ਕੇ ਕਿਤਾਬ ਪੜ੍ਹਨ ਲਈ ਉਤਸੁਕਤਾ ਪੈਦਾ ਕਰ ਦਿੱਤੀ। ਉਨ੍ਹਾਂ ਕਿਹਾ ਕਿ ਲੇਖਕ ਆਸ਼ਾਵਾਦੀ ਅਤੇ ਉਸ ਨੇ ਚੜ੍ਹਦੀ ਕਲਾ ਵਿੱਚ ਰਹਿਣ ਦਾ ਭਰੋਸਾ ਦਿੱਤਾ ਹੈ।
ਸਿਕੰਦਰ ਸਿੰਘ ਨੇ ਆਪਣੇ ਦੋਸਤ ਨੂੰ ਉਸ ਦੀ ਲੇਖਣੀ ਦੇ ਕਿਤਾਬ ਰੂਪ ਵਿੱਚ ਛਪਣ ’ਤੇ ਵਧਾਈ ਦਿੱਤੀ। ਲੇਖਕ ਦੀ ਪਤਨੀ ਰਣਜੀਤ ਕੌਰ ਨੇ ਆਪਣੇ ਪਤੀ ਦੀ ਲੇਖਣੀ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਰੁਪਿੰਦਰ ਥਰਾਜ ਨੇ ਆਪਣੀ ਲੇਖਣ ਪ੍ਰਕਿਰਿਆ, ਕਿਤਾਬ ਦੀ ਛਪਾਈ ਅਤੇ ਕੈਨੇਡਾ ਆਉਣ ਦੇ ਸਫ਼ਰ ਬਾਰੇ ਸਾਂਝ ਪਾਈ। ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਆਪਣੇ ਸਕੂਲ ਦੇ ਪ੍ਰਿੰਸੀਪਲ ਪਰਮਿੰਦਰ ਸਿੰਘ ਨੂੰ ਸਤਿਕਾਰ ਸਹਿਤ ਆਪਣੀ ਪੁਸਤਕ ਭੇਂਟ ਕੀਤੀ। ਉਪਰੰਤ ਸਭਾ ਦੇ ਐਗਜ਼ੈਕਟਿਵ ਮੈਂਬਰਾਂ ਵੱਲੋਂ ਕਹਾਣੀ ਸੰਗ੍ਰਹਿ ‘ਖੂਹ ਦੀਆਂ ਟਿੰਡਾਂ’ ਲੋਕ ਅਰਪਣ ਕਰਨ ਦੀ ਰਸਮ ਨਿਭਾਈ ਗਈ।
ਡਾ. ਭਗਤ ਸਿੰਘ ਅਟਵਾਲ ਨੇ ਕਿਹਾ ਕਿ ਲੇਖਕ ਇੱਕ ਰਚਨਾਕਾਰ ਹੁੰਦਾ ਹੈ ਜੋ ਇਲਮ ਅਤੇ ਅਲਫ਼ਾਜ਼ਾਂ ਦਾ ਸੁਮੇਲ ਕਰ ਕੇ ਰਚਨਾ ਲਿਖਦਾ ਹੈ। ਜਸਵੰਤ ਸਿੰਘ ਸੇਖੋਂ ਨੇ ਲੇਖਕ ਨੂੰ ਵਧਾਈ ਦਿੱਤੀ। ਰਮਨਜੀਤ ਸਿੰਘ ਵਿਰਕ ਨੇ ਰੁਪਿੰਦਰ ਥਰਾਜ ਦੇ ਲੇਖਣ ਉਪਾਰਲੇ ਨੂੰ ਸਲਾਮ ਕਰਦਿਆਂ ਕਿਹਾ ਕਿ ਲਿਖਤ ਲੇਖਕ ਦੀ ਲੰਮੀ ਘਾਲਣਾ ਹੁੰਦੀ ਹੈ। ਸਭਾ ਦੇ ਪ੍ਰਧਾਨ ਜਸਵੀਰ ਸਿੰਘ ਸਿਹੋਤਾ ਨੇ ਕਿਤਾਬ ਵਿਚਲੀਆਂ ਕੁਝ ਕਹਾਣੀਆਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਸਾਡੇ ਸਾਹਮਣੇ ਬੈਠੇ ਲੇਖਕ ਅੰਦਰਲੇ ਇਨਸਾਨ ਦੇ ਦਰਸ਼ਨ ਇਨ੍ਹਾਂ ਦੀਆਂ ਕਹਾਣੀਆਂ ਵਿੱਚੋਂ ਬਾਖ਼ੂਬੀ ਹੁੰਦੇ ਹਨ। ਸਰਲ ਸਾਦੀ ਭਾਸ਼ਾ ਵਿੱਚ ਲਿਖੀਆਂ ਸੌਖੀਆਂ ਕਹਾਣੀਆਂ ਦੀ ਇਹ ਕਿਤਾਬ ਖ਼ਾਸ ਤੌਰ ’ਤੇ ਨਵੇਂ ਪਾਠਕਾਂ ਦੇ ਪੜ੍ਹਨਯੋਗ ਹੈ।
ਸੰਪਰਕ: 403-402-9635

Advertisement
Advertisement
Advertisement