For the best experience, open
https://m.punjabitribuneonline.com
on your mobile browser.
Advertisement

ਮਿਨੀ ਕਹਾਣੀਆਂ ਦੀ ਪੁਸਤਕ ‘ਜ਼ਿੰਦਗੀ ਦੇ ਰੰਗ’ ਰਿਲੀਜ਼

10:36 AM Aug 20, 2024 IST
ਮਿਨੀ ਕਹਾਣੀਆਂ ਦੀ ਪੁਸਤਕ ‘ਜ਼ਿੰਦਗੀ ਦੇ ਰੰਗ’ ਰਿਲੀਜ਼
ਮੈਨੇਜਰ ਕਰਮ ਚੰਦ ਦੀ ਪੁਸਤਕ ‘ਜ਼ਿੰਦਗੀ ਦੇ ਰੰਗ’ ਰਿਲੀਜ਼ ਕਰਨ ਉਪਰੰਤ ਲੇਖਕ ਦਾ ਸਨਮਾਨ ਕਰਦੇ ਹੋਏ ਪਤਵੰਤੇ।
Advertisement

ਡੀਪੀਐੱਸ ਬੱਤਰਾ
ਸਮਰਾਲਾ, 19 ਅਗਸਤ
ਲੇਖਕ ਮੰਚ ਸਮਰਾਲਾ ਵੱਲੋਂ ਸਾਹਿਤਕਾਰ ਮੈਨੇਜਰ ਕਰਮਚੰਦ ਦੀ ਮਿਨੀ ਕਹਾਣੀਆਂ ਦੀ ਪੁਸਤਕ ‘ਜ਼ਿੰਦਗੀ ਦੇ ਰੰਗ’ ਰਿਲੀਜ਼ ਕੀਤੀ ਗਈ ਅਤੇ ਗੋਸ਼ਟੀ ਕਰਵਾਈ ਗਈ। ਸਮਾਗਮ ਦੀ ਪ੍ਰਧਾਨਗੀ ਡਾ. ਸੋਹਣ ਲਾਲ ਬਲੱਗਣ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਮੰਚ ਦੇ ਪ੍ਰਧਾਨ ਐਡਵੋਕੇਟ ਦਲਜੀਤ ਸ਼ਾਹੀ, ਹਰਜਿੰਦਰਪਾਲ ਸਿੰਘ ਪ੍ਰਿੰਸੀਪਲ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਨਾਵਲਕਾਰਾ ਦਿਆਲ ਕੌਰ ਅਤੇ ਸੁਨੀਤਾ ਸ਼ੁਸ਼ੋਭਿਤ ਸਨ। ਮੰਚ ਦੇ ਸਰਪ੍ਰਸਤ ਪ੍ਰਿੰਸੀਪਲ (ਡਾ.) ਪਰਮਿੰਦਰ ਸਿੰਘ ਬੈਨੀਪਾਲ ਨੇ ਸਰੋਤਿਆਂ ਨਾਲ ਕਿਤਾਬ ਦੀ ਜਾਣ-ਪਛਾਣ ਕਰਵਾਈ। ਇਸ ਉਪਰੰਤ ਨਾਵਲਕਾਰਾ ਦਿਆਲ ਕੌਰ ਨੇ ਕਿਤਾਬ ’ਤੇ ਪਰਚਾ ਪੜ੍ਹਿਆ। ਕੇਵਲ ਕੁੱਲੇਵਾਲੀਏ ਨੇ ਕਰਮ ਚੰਦ ਦਾ ਲਿਖਿਆ ਗੀਤ ‘ਧੀਆਂ-ਨੂੰਹਾਂ ਨਾਲ ਨੇ ਸਭ ਜੁੜਦੇ ਰਿਸ਼ਤੇ’ ਤਰੰਨੁਮ ਵਿੱਚ ਸੁਣਾ ਕੇ ਭਰਪੂਰ ਦਾਦ ਖੱਟੀ। ਮੰਚ ਦੇ ਸੂਝਵਾਨ ਮੈਂਬਰ ਲਖਬੀਰ ਸਿੰਘ ਬਲਾਲਾ ਨੇ ਕਿਤਾਬ ਬਾਰੇ ਵਿਚਾਰ ਸਾਂਝੇ ਕੀਤੇ। ਸਮਾਗਮ ਵਿੱਚ ਉਪਰੋਕਤ ਤੋਂ ਇਲਾਵਾ ਪਹੁੰਚੀਆਂ ਸ਼ਖ਼ਸੀਅਤਾਂ ਜਿਨ੍ਹਾਂ ਵਿੱਚ ਬਿਹਾਰੀ ਲਾਲ ਸੱਦੀ, ਪਰਮਜੀਤ ਰਾਏ, ਰਾਜਵਿੰਦਰ ਸਮਰਾਲਾ, ਪ੍ਰਿੰਸੀਪਲ ਸੰਜੀਵ ਕੁਮਾਰ ਸੱਦੀ, ਕੇਵਲ ਸਿੰਘ, ਨੇਤਰ ਸਿੰਘ ਮੁੱਤੋਂ, ਗਜ਼ਲਕਾਰ ਨਰਿੰਦਰ ਮਣਕੂ, ਗੀਤਕਾਰ ਅਵਤਾਰ ਸਿੰਘ ਉਟਾਲ, ਰਮੇਸ਼ ਲਤਾ, ਰਾਜਿੰਦਰ ਮੱਟੂ, ਕਾਮਰੇਡ ਭਜਨ ਸਿੰਘ, ਲਖਵੀਰ ਚੰਦ ਸ਼ਾਮਲ ਸਨ। ਮੰਚ ਦੀ ਸਮੁੱਚੀ ਕਾਰਵਾਈ ਜਨਰਲ ਸਕੱਤਰ ਹਰਬੰਸ ਮਾਲਵਾ ਨੇ ਚਲਾਈ। ਲੇਖਕ ਮੰਚ ਸਮਰਾਲਾ ਦੇ ਅਹੁਦੇਦਾਰਾਂ ਨੇ ਮੈਨੇਜਰ ਕਰਮ ਚੰਦ ਅਤੇ ਉਨ੍ਹਾਂ ਦੀ ਪਤਨੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨ ਚਿੰਨ੍ਹ ਅਤੇ ਲੋਈ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਪ੍ਰਧਾਨ ਦਲਜੀਤ ਸ਼ਾਹੀ ਨੇ ਸਮਾਗਮ ਦੀ ਸਫਲਤਾ ਲਈ ਆਏ ਬੁੱਧੀਜੀਵੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।

Advertisement

Advertisement
Advertisement
Author Image

joginder kumar

View all posts

Advertisement