ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਰਡਰਾਂ ’ਤੇ ਸੰਘਰਸ਼ੀ ਕਿਸਾਨਾਂ ਲਈ ਦੁੱਧ ਦੀ ਸੇਵਾ

07:16 AM Jul 06, 2024 IST

ਨਿੱਜੀ ਪੱਤਰ ਪ੍ਰੇਰਕ
ਸਿਰਸਾ, 5 ਜੁਲਾਈ
ਭਾਰਤੀ ਕਿਸਾਨ ਏਕਤਾ (ਬੀਕੇਈ) ਵੱਲੋਂ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਕਿਸਾਨੀ ਮੰਗਾਂ ਦੀ ਪੂਰਤੀ ਲਈ ਮੋਰਚਾ ਲਾ ਕੇ ਬੈਠੇ ਕਿਸਾਨਾਂ ਲਈ ਦੁੱਧ ਭੇਜਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਕੇਈ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਕਿਸਾਨ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਮਨਵਾਉਣ ਲਈ 13 ਫਰਵਰੀ ਤੋਂ ਸ਼ੰਭੂ, ਖਨੌਰੀ ਤੇ ਡੱਬਵਾਲੀ ਬਾਰਡਰਾਂ ’ਤੇ ਪੱਕਾ ਮੋਰਚਾ ਲਾ ਕੇ ਬੈਠੇ ਹਨ। ਕਿਸਾਨਾਂ ਲਈ ਲੰਗਰ ਅਤੇ ਦੁੱਧ ਦੀ ਸੇਵਾ ਨਿਰੰਤਰ ਚੱਲ ਰਹੀ ਹੈ। ਹਰ ਸ਼ਨੀਵਾਰ ਸਿਰਸਾ ਦੇ ਕਿਸਾਨ ਬੀਕੇਈ ਦੀ ਅਗਵਾਈ ਹੇਠ ਪਿੰਡਾਂ ਚੋਂ ਦੁੱਧ ਇਕੱਠਾ ਕਰਕੇ ਬਾਰਡਰਾਂ ’ਤੇ ਭੇਜਣ ਦੀ ਸੇਵਾ ਕਰ ਰਹੇ ਹਨ। ਇਸੇ ਲੜੀ ਤਹਿਤ ਅੱਜ ਪਿੰਡ ਖਾਰੀਆਂ ਚੋਂ ਸਾਢੇ ਤਿੰਨ ਕੁਇੰਟਲ, ਪਿੰਡ ਸੁਲਤਾਨਪੁਰੀਆ ਚੋਂ ਇਕ ਕੁਇੰਟਲ, ਧੌਤੜ ਤੋਂ ਚਾਲੀ -ਚਾਲੀ ਕਿਲੋਂ ਦੁੱਧ ਇਕੱਠਾ ਕਰਕੇ ਬਾਰਡਰਾਂ ’ਤੇ ਭੇਜਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਹਨੂੰਮਾਨ ਸੁਲਤਾਨਪੁਰੀਆ, ਸੁਨੀਲ ਨੈਨ, ਗੋਵਿੰਦ ਨੈਨ, ਵਿਨੋਦ ਗੋਦਾਰਾ, ਮੰਗੇ ਰਾਮ, ਬਿਸ਼ਨਾ ਰਾਮ, ਸੁਨੀਲ ਪੂਨੀਆ, ਭੀਮ ਸਿੰਘ ਸਿਹਾਗ, ਸੱਜਣ ਸਿੰਘ ਸਿਹਾਗ, ਸ਼ੰਕਰ ਸਿਹਾਗ ਆਦਿ ਨੇ ਪਿੰਡਾਂ ਵਿੱਚੋਂ ਦੁੱਧ ਇਕੱਠਾ ਕਰਨ ਵਿੱਚ ਮਦਦ ਕੀਤੀ।

Advertisement

Advertisement