For the best experience, open
https://m.punjabitribuneonline.com
on your mobile browser.
Advertisement

ਭੇਤਭਰੀ ਹਾਲਤ ਵਿੱਚ ਫੌਜੀ ਜਵਾਨ ਲਾਪਤਾ

08:26 AM Apr 21, 2024 IST
ਭੇਤਭਰੀ ਹਾਲਤ ਵਿੱਚ ਫੌਜੀ ਜਵਾਨ ਲਾਪਤਾ
Advertisement

ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੰਬਾਲਾ ਕੈਂਟ ਵਿੱਚ ਤਾਇਨਾਤ ਫੌਜ ਦਾ ਜਵਾਨ ਭੇਤਭਰੀ ਹਾਲਤ ਵਿੱਚ ਲਾਪਤਾ ਹੋ ਗਿਆ ਹੈ। ਉਹ 25 ਫਰਵਰੀ ਨੂੰ 2 ਕੋਰ ਵਿੱਚ ਏਡੀਐੱਮ ਦੀ ਡਿਊਟੀ ’ਤੇ ਅੰਬਾਲਾ ਆਇਆ ਸੀ। ਸੂਬੇਦਾਰ ਮਲੂਕ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਹ ਯੂਨਿਟ 193 ਮੀਡੀਅਮ ਰਜੀਮੈਂਟ ਫਰੀਦਕੋਟ ਵਿੱਚ ਤਾਇਨਾਤ ਹੈ। ਸੂਬੇਦਾਰ ਅਨੁਸਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਥਾਣਾ ਦਸੂਹਾ ਦੇ ਪਿੰਡ ਕਲੋਵਾਲ ਦਾ ਸਿਪਾਹੀ ਡਿੰਪਲਦੀਪ ਸਿੰਘ (25) ਉਸ ਦੇ ਨਾਲ ਹੀ 25 ਫਰਵਰੀ ਨੂੰ ਏਡੀਐੱਮ ਡਿਊਟੀ ਲਈ ਆਇਆ ਸੀ ਪਰ 18 ਅਪਰੈਲ ਨੂੰ ਉਹ ਕੈਂਪ ਵਿੱਚੋਂ ਬਿਨਾਂ ਦੱਸੇ ਕਿਤੇ ਚਲੇ ਗਿਆ ਹੈ। ਫੌਜ ਵੱਲੋਂ ਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਹੈ ਪਰ ਜਵਾਨ ਘਰ ਵੀ ਨਹੀਂ ਪਹੁੰਚਿਆ।

Advertisement

Advertisement
Author Image

sukhwinder singh

View all posts

Advertisement
Advertisement
×