ਭਾਰਤ-ਉਜ਼ਬੇਕਿਸਤਾਨ ਵਿਚਾਲੇ ਫੌਜੀ ਮਸ਼ਕਾਂ
07:25 AM Apr 19, 2024 IST
ਨਵੀਂ ਦਿੱਲੀ: ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਅੱਜ ਸਿਖਲਾਈ ਖੇਤਰ ਦਾ ਦੌਰਾ ਕੀਤਾ ਅਤੇ ਟਰਮੇਜ਼ ’ਚ ਭਾਰਤ-ਉਜ਼ਬੇਕਿਸਤਾਨ ਸਾਂਝੇ ਫੌਜੀ ਅਭਿਆਸ ‘ਡਸਟਲਿਕ’ ਦੇ ਉਦਘਾਟਨੀ ਸਮਾਗਮ ’ਚ ਹਿੱਸਾ ਲਿਆ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ। ਜਨਰਲ ਪਾਂਡੇ ਦੁਵੱਲੇ ਫੌਜੀ ਸਹਿਯੋਗ ’ਚ ਨਵੇਂ ਰਾਹ ਲੱਭਣ ਲਈ 15-18 ਅਪਰੈਲ ਤੱਕ ਉਜ਼ਬੇਕਿਸਤਾਨ ਦਾ ਦੌਰਾ ਕਰ ਰਹੇ ਹਨ। ਸਾਂਝੇ ਫੌਜੀ ਅਭਿਆਸ ਦਾ ਮਕਸਦ ਫੌਜੀ ਸਹਿਯੋਗ ਮਜ਼ਬੂਤ ਕਰਨਾ ਅਤੇ ਪਹਾੜੀ ਤੇ ਨੀਮ ਸ਼ਹਿਰੀ ਇਲਾਕਿਆਂ ’ਚ ਸਾਂਝੀਆਂ ਮੁਹਿੰਮਾਂ ਨੂੰ ਅੰਜਾਮ ਦੇਣ ਲਈ ਸਾਂਝੀ ਸਮਰੱਥਾ ਵਧਾਉਣਾ ਹੈ। ਸੂਤਰਾਂ ਨੇ ਕਿਹਾ ਕਿ ਇਹ ਅਭਿਆਸ ਉੱਚ ਪੱਧਰੀ ਸਰੀਰਕ ਫਿਟਨੈੱਸ, ਸਾਂਝੀ ਯੋਜਨਾ, ਸਾਂਝੇ ਅਭਿਆਸ ਤੇ ਵਿਸ਼ੇਸ਼ ਹਥਿਆਰ ਹੁਨਰ ਦੀਆਂ ਬੁਨਿਆਦੀ ਗੱਲਾਂ ’ਤੇ ਧਿਆਨ ਕੇਂਦਰਿਤ ਕਰੇਗਾ। -ਪੀਟੀਆਈ
Advertisement
Advertisement