ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਤੇ ਸ੍ਰੀਲੰਕਾ ਵਿਚਾਲੇ ਫੌਜੀ ਅਭਿਆਸ ਮੁਕੰਮਲ

07:12 AM Aug 25, 2024 IST

ਕੋਲੰਬੋ: ਭਾਰਤ ਤੇ ਸ੍ਰੀਲੰਕਾ ਦੀਆਂ ਸੈਨਾਵਾਂ ਵਿਚਾਲੇ ਸਾਲਾਨਾ ਦੁਵੱਲਾ ਜੰਗੀ ਅਭਿਆਸ ‘ਮਿੱਤਰ ਸ਼ਕਤੀ’ ਮੁਕੰਮਲ ਹੋ ਗਿਆ ਹੈ। ਇਸ ਅਭਿਆਸ ਦਾ ਮਕਸਦ ਅੰਤਰ-ਸੰਚਾਲਣ ਸਮੱਰਥਾ ਤੇ ਆਪਸੀ ਸਮਝ ਨੂੰ ਵਧਾਉਣਾ ਸੀ। ਭਾਰਤੀ ਹਾਈ ਕਮਿਸ਼ਨ ਨੇ ਅੱਜ ਇਹ ਜਾਣਕਾਰੀ ਦਿੱਤੀ। ਮਿੱਤਰ ਸ਼ਕਤੀ ਜੰਗੀ ਅਭਿਆਸ 12 ਅਗਸਤ ਨੂੰ ਸ੍ਰੀਲੰਕਾ ਦੇ ਮਦੁਰੂ ਓਇਆ ਸਥਿਤ ਸੈਨਾ ਸਿਖਲਾਈ ਸਕੂਲ ’ਚ ਸ਼ੁਰੂ ਹੋਇਆ ਸੀ। ਹਾਈ ਕਮਿਸ਼ਨ ਨੇ ਕਿਹਾ ਕਿ ਇਹ ਅਭਿਆਸ ਦਾ ਮਕਸਦ ਹਥਿਆਰਬੰਦ ਸੈਨਾਵਾਂ ਵਿਚਾਲੇ ਤਾਲਮੇਲ ਤੇ ਆਪਸੀ ਸਮਝ ਵਧਾਉਣਾ ਅਤੇ ਪੇਸ਼ੇਵਰ ਸਨਮਾਨ, ਨਿੱਜੀ ਸਬੰਧ ਤੇ ਸਿਖਲਾਈ ਸੰਪਰਕ ਦੇ ਆਧਾਰ ’ਤੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣਾ ਸੀ। -ਪੀਟੀਆਈ

Advertisement

Advertisement