For the best experience, open
https://m.punjabitribuneonline.com
on your mobile browser.
Advertisement

ਸ੍ਰੀਨਗਰ ਵਿੱਚ ਅਤਿਵਾਦੀਆਂ ਨੇ ਪੁਲੀਸ ਮੁਲਾਜ਼ਮ ਨੂੰ ਗੋਲੀ ਮਾਰੀ

10:19 PM Dec 09, 2023 IST
ਸ੍ਰੀਨਗਰ ਵਿੱਚ ਅਤਿਵਾਦੀਆਂ ਨੇ ਪੁਲੀਸ ਮੁਲਾਜ਼ਮ ਨੂੰ ਗੋਲੀ ਮਾਰੀ
Advertisement

ਸ੍ਰੀਨਗਰ, 9 ਦਸੰਬਰ
ਮਸ਼ਕੂਕ ਅਤਿਵਾਦੀਆਂ ਨੇ ਅੱਜ ਇੱਥੇ ਸ਼ਹਿਰ ਦੇ ਬੇਮਿਨਾ ਇਲਾਕੇ ਵਿੱਚ ਜੰਮੂ ਕਸ਼ਮੀਰ ਪੁਲੀਸ ਦੇ ਇੱਕ ਕਾਂਸਟੇਬਲ ਨੂੰ ਗੋਲੀ ਮਾਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਮਲੇ ਮਗਰੋਂ ਪੁਲੀਸ ਮੁਲਾਜ਼ਮ ਨੂੰ ਨਜ਼ਦੀਕੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਤਿਵਾਦੀਆਂ ਨੇ ਬੇਮਿਨਾ ਇਲਾਕੇ ਦੇ ਹਮਦਾਨੀਆ ਕਾਲੋਨੀ ਵਿੱਚ ਕਾਂਸਟੇਬਲ ਮੁਹੰਮਦ ਹਾਫ਼ਿਜ਼ ਨੂੰ ਗੋਲੀ ਮਾਰੀ। ਉਨ੍ਹਾਂ ਦੱਸਿਆ ਕਿ ਹਾਫਿਜ਼ ਉਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਕਰਨਾਹ ਦਾ ਰਹਿਣ ਵਾਲਾ ਹੈ। ਉਹ ਇਸ ਸਮੇਂ ਬੇਮਿਨਾ ਵਿੱਚ ਰਹਿੰਦਾ ਹੈ। -ਪੀਟੀਆਈ

Advertisement

Advertisement
Advertisement
Author Image

Advertisement