ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਝੋਨੇ ਦੀ ਲੁਆਈ ਲਈ ਮਾਲਵੇ ਵਿੱਚ ਪਰਵਾਸੀ ਮਜ਼ਦੂਰਾਂ ਦੀ ਆਮਦ ਸ਼ੁਰੂ

10:14 AM Jun 17, 2024 IST
ਮਾਨਸਾ ’ਚ ਪੁੱਜੇ ਪਰਵਾਸੀ ਮਜ਼ਦੂਰ ਆਪਣੀ ਮੰਜ਼ਿਲ ਵੱਲ ਜਾਂਦੇ ਹੋਏ। -ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ
ਮਾਨਸਾ, 16 ਜੂਨ
ਮਾਲਵਾ ਖੇਤਰ ਵਿੱਚ ਝੋਨੇ ਦੀ ਲੁਆਈ ਦਾ ਕੰਮ 11 ਜੂਨ ਤੋਂ ਆਰੰਭ ਹੋ ਗਿਆ ਹੈ, ਜਿਸ ਲਈ ਪਰਵਾਸੀ ਮਜ਼ਦੂਰ ਪੁੱਜਣੇ ਆਰੰਭ ਹੋ ਗਏ ਹਨ। ਉਂਜ ਝੋਨਾ ਲਾਉਣ ਲਈ ਅਜੇ ਤੱਕ ਇਸ ਖੇਤਰ ਵਿੱਚ ਇਹ ਮਜ਼ਦੂਰ ਘੱਟ ਗਿਣਤੀ ਵਿਚ ਪਹੁੰਚ ਰਹੇ ਹਨ ਅਤੇ ਜਿਹੜੇ ਮਜ਼ਦੂਰ ਆ ਰਹੇ ਹਨ, ਉਨ੍ਹਾਂ ਨੇ ਕਿਸਾਨਾਂ ਦੀਆਂ ਮੋਟਰਾਂ ਉਤੇ ਆਪਣਾ ਰੈਣ-ਬਸੇਰਾ ਬਣਾ ਲਿਆ ਹੈ। ਝੋਨਾ ਲਾਉਣ ਲਈ ਲੇਬਰ ਦੀ ਸਮੱਸਿਆ ਨਾਲ ਨਜਿੱਠਣ ਲਈ ਖੇਤੀਬਾੜੀ ਵਿਭਾਗ ਨੇ ਪਿਛਲੇ ਸਾਲਾਂ ਦੌਰਾਨ, ਜੋ ਮਸ਼ੀਨਾਂ ਮਾਲਵਾ ਖੇਤਰ ਵਿਚ ਕਿਸਾਨਾਂ ਲਈ ਲਿਆਂਦੀਆਂ ਸਨ, ਉਨ੍ਹਾਂ ਦੇ ਚੰਗੇ ਨਤੀਜੇ ਸਾਹਮਣੇ ਨਾ ਆਉਣ ਕਾਰਨ ਹੀ ਕਿਸਾਨ ਪਰਵਾਸੀ ਮਜ਼ਦੂਰਾਂ ਤੋਂ ਝੋਨਾ ਲੁਆਉਣ ਲਈ ਮਜਬੂਰ ਹਨ। ਇਸ ਖੇਤਰ ਵਿੱਚ ਝੋਨੇ ਦੀ ਸਿੱਧੀ ਬਿਜਾਈ ਵੱਲ ਵੀ ਕਿਸਾਨਾਂ ਦਾ ਰੁਝਾਨ ਘੱਟ ਵੇਖਣ ਨੂੰ ਮਿਲ ਰਿਹਾ ਹੈ।
ਉਧਰ ਮਾਲਵਾ ਪੱਟੀ ਵਿਚ ਪੇਂਡੂ ਮਜ਼ਦੂਰ ਵੀ ਸੀਜ਼ਨ ਦੌਰਾਨ ਝੋਨਾ ਲਾਉਣ ਲੱਗਦੇ ਹਨ ਪਰ ਇਨ੍ਹਾਂ ਮਜ਼ਦੂਰਾਂ ਦੀ ਝੋਨਾ ਲਾਉਣ ਦੀ ਰਫ਼ਤਾਰ ਅਤੇ ਝੋਨੇ ਦੀ ਲੁਆਈ ਕਿਸਾਨਾਂ ਨੂੰ ਪੂਰੀ ਤਰ੍ਹਾਂ ਫਿੱਟ ਨਹੀਂ ਬੈਠ ਰਹੀ ਹੈ। ਪਰਵਾਸੀ ਮਜ਼ਦੂਰ ਝੋਨੇ ਦੀ ਲੁਆਈ ਸਥਾਨਕ ਮਜ਼ਦੂਰਾਂ ਦੇ ਮੁਕਾਬਲੇ ਤੇਜ਼ੀ ਨਾਲ ਲਾਉਂਦੇ ਹਨ ਅਤੇ ਇਹ ਕਿਸਾਨ ਉਪਰ ਰੋਟੀ-ਟੁੱਕ ਦਾ ਬੋਝ ਵੀ ਨਹੀਂ ਬਣਦੇ ਹਨ।
ਪਰਵਾਸੀ ਮਜ਼ਦੂਰਾਂ ਵਲੋਂ ਝੋਨੇ ਦੀ ਲੁਆਈ ਦਾ ਬਹੁਤਾ ਕੰਮ ਯੂਪੀ ਅਤੇ ਬਿਹਾਰ ਤੋਂ ਆਉਣ ਵਾਲੇ ਪਰਵਾਸੀ ਮਜ਼ਦੂਰ ਹੀ ਕਰਦੇ ਹਨ। ਇਹ ਮਜ਼ਦੂਰ ਮਾਲਵਾ ਖੇਤਰ ਵਿਚ ਅਗੇਤਾ ਝੋਨਾ ਲਾ ਕੇ ਪਿੱਛੋਂ ਦੁਆਬੇ ਅਤੇ ਮਾਝੇ ਵਿਚ ਬਾਸਮਤੀ ਦਾ ਕਾਰਜ ਨਿਬੇੜ ਕੇ ਜੰਮੂ ਖੇਤਰ ਵਿਚ ਝੋਨਾ ਲਾਉਣ ਦੇ ਕਾਰਜ ਕਰਨ ਚਲੇ ਜਾਂਦੇ ਹਨ।
ਮਾਨਸਾ ਨੇੜਲੇ ਪਿੰਡ ਨੰਗਲ ਦੇ ਕਿਸਾਨ ਕਰਮਜੀਤ ਸਿੰਘ ਅਤੇ ਦੂਲੋਵਾਲ ਦੇ ਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਝੋਨੇ ਦੀ ਲੁਆਈ ਪਿਛਲੇ ਸਾਲਾਂ ਦੇ ਮੁਕਾਬਲੇ ਲਗਪਗ 10 ਦਿਨ ਪਹਿਲਾਂ ਆਰੰਭ ਹੋ ਗਈ ਹੈ, ਜਿਸ ਕਰਕੇ ਪਰਵਾਸੀ ਮਜ਼ਦੂਰਾਂ ਦੇ ਆਉਣ ਦੀ ਰਫ਼ਤਾਰ ਅਜੇ ਜ਼ੋਰ ਨਹੀਂ ਫੜ ਸਕੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਕਿਸਾਨਾਂ ਵੱਲੋਂ ਮੂੰਗੀ ਅਤੇ ਮੱਕੀ ਹੇਠ ਜ਼ਿਆਦਾ ਰਕਬਾ ਬੀਜਣ ਕਾਰਨ, ਉਹ ਖੇਤ ਵਿਹਲੇ ਹੋਣ ਤੋਂ ਬਾਅਦ ਉਥੇ ਬਾਸਮਤੀ ਬੀਜਣ ਦਾ ਰੁਝਾਨ ਝੋਨੇ ਦੇ ਮੁਕਾਬਲੇ ਵੱਧ ਹੋਣ ਦੀ ਉਮੀਦ ਹੈ ਕਿਉਂਕਿ ਪਿਛਲੇ ਵਾਰ ਬਾਸਮਤੀ ਦਾ ਭਾਅ ਸਾਢੇ ਪੰਜ ਹਜ਼ਾਰ ਤੋਂ ਵੱਧ ਰਿਹਾ ਹੈ।

Advertisement

Advertisement