ਹਰਿਆਣਾ ਵਿੱਚ ਗਊ ਰੱਖਿਅਕਾਂ ਨੇ ਪਰਵਾਸੀ ਮਜ਼ਦੂਰ ਕੁੱਟ-ਕੁੱਟ ਕੇ ਮਾਰਿਆ
07:08 AM Sep 01, 2024 IST
ਚੰਡੀਗੜ੍ਹ: ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਵਿੱਚ ਗਊ ਮਾਸ ਖਾਣ ਦੇ ਸ਼ੱਕ ਕਾਰਨ ਗਊ ਰੱਖਿਅਕਾਂ ਦੇ ਸਮੂਹ ਨੇ ਪਰਵਾਸੀ ਮਜ਼ਦੂਰ ਦੀ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਸਾਰੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋ ਨਾਬਾਲਗਾਂ ਨੂੰ ਵੀ ਹਿਰਾਸਤ ’ਚ ਲਿਆ ਗਿਆ ਹੈ। ਪੁਲੀਸ ਅਧਿਕਾਰੀ ਅਨੁਸਾਰ ਸਾਬਿਰ ਮਲਿਕ ਦੀ 27 ਅਗਸਤ ਨੂੰ ਹੱਤਿਆ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਗਊ ਮਾਸ ਖਾਣ ਦੇ ਸ਼ੱਕ ਤਹਿਤ ਮਲਿਕ ਨੂੰ ਪਲਾਸਟਿਕ ਦੀਆਂ ਖ਼ਾਲੀ ਬੋਤਲਾਂ ਵੇਚਣ ਦੇ ਬਹਾਨੇ ਇੱਕ ਦੁਕਾਨ ’ਤੇ ਬੁਲਾਇਆ ਤੇ ਉਸ ਦੀ ਕੁੱਟਮਾਰ ਕੀਤੀ। ਮੁਲਜ਼ਮਾਂ ਦੀ ਪਛਾਣ ਅਭਿਸ਼ੇਕ, ਮੋਹਿਤ, ਰਵਿੰਦਰ, ਕਮਲਜੀਤ ਤੇ ਸਾਹਿਲ ਵਜੋਂ ਹੋਈ ਹੈ। ਮੁਲਜ਼ਮ ਜਦੋਂ ਮਲਿਕ ਨੂੰ ਕੁੱਟ ਰਹੇ ਸੀ ਤਾਂ ਕੁੱਝ ਲੋਕਾਂ ਨੇ ਉਨ੍ਹਾਂ ਨੂੰ ਰੋਕਿਆ, ਜਿਸ ਮਗਰੋਂ ਉਹ ਮਲਿਕ ਨੂੰ ਦੂਜੀ ਥਾਂ ਲੈ ਗਏ ਅਤੇ ਫਿਰ ਉੱਥੇ ਉਸ ਦੀ ਦੁਬਾਰਾ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। -ਪੀਟੀਆਈ
Advertisement
Advertisement