ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਰਿਆਣਾ ’ਚ ਗਊ ਰੱਖਿਅਕਾਂ ਨੇ ਪਰਵਾਸੀ ਮਜ਼ਦੂਰ ਕੁੱਟ-ਕੱਟ ਕੇ ਮਾਰਿਆ

10:21 PM Aug 31, 2024 IST

ਚੰਡੀਗੜ੍ਹ, 31 ਅਗਸਤ

Advertisement

ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਵਿੱਚ ਗਊ ਮਾਸ ਖਾਣ ਦੇ ਸ਼ੱਕ ਕਾਰਨ ਗਊ ਰੱਖਿਅਕਾਂ ਦੇ ਸਮੂਹ ਨੇ ਪਰਵਾਸੀ ਮਜ਼ਦੂਰ ਦੀ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਸਾਬਿਰ ਮਲਿਕ ਦੀ 27 ਅਗਸਤ ਨੂੰ ਹੱਤਿਆ ਕੀਤੀ ਗਈ ਸੀ। ਅਧਿਕਾਰੀ ਨੇ ਦਰਜ ਮਾਮਲੇ ਦੇ ਆਧਾਰ ’ਤੇ ਦੱਸਿਆ ਕਿ ਪੰਜ ਮੁਲਜ਼ਮਾਂ ਨੇ ਗਊ ਮਾਸ ਖਾਣ ਦੇ ਸ਼ੱਕ ਤਹਿਤ ਮਲਿਕ ਨੂੰ ਪਲਾਸਟਿਕ ਦੀਆਂ ਖ਼ਾਲੀ ਬੋਤਲਾਂ ਵੇਚਣ ਦੇ ਬਹਾਨੇ ਇੱਕ ਦੁਕਾਨ ’ਤੇ ਬੁਲਾਇਆ ਅਤੇ ਉੱਥੇ ਉਸ ਦੀ ਕੁੱਟਮਾਰ ਕੀਤੀ। ਮੁਲਜ਼ਮਾਂ ਦੀ ਪਛਾਣ ਅਭਿਸ਼ੇਕ, ਮੋਹਿਤ, ਰਵਿੰਦਰ, ਕਮਲਜੀਤ ਅਤੇ ਸਾਹਿਲ ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਜਦੋਂ ਮਲਿਕ ਨੂੰ ਕੁੱਟ ਰਹੇ ਸੀ ਤਾਂ ਕੁੱਝ ਲੋਕਾਂ ਨੇ ਉਨ੍ਹਾਂ ਨੂੰ ਰੋਕਿਆ, ਜਿਸ ਮਗਰੋਂ ਉਹ ਮਲਿਕ ਨੂੰ ਦੂਜੀ ਥਾਂ ਲੈ ਗਏ ਅਤੇ ਫਿਰ ਉੱਥੇ ਉਸ ਦੀ ਦੁਬਾਰਾ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਮਲਿਕ ਚਰਖੀ ਦਾਦਰੀ ਜ਼ਿਲ੍ਹੇ ਦੇ ਬਾਂਦਰਾ ਪਿੰਡ ਨੇੜੇ ਇੱਕ ਝੁੱਗੀ ਵਿੱਚ ਰਹਿੰਦਾ ਸੀ ਅਤੇ ਕਬਾੜੀ ਸੀ। ਅਧਿਕਾਰੀਆਂ ਅਨੁਸਾਰ ਸਾਰੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲੇ ਸਬੰਧੀ ਦੋ ਨਾਬਾਲਗਾਂ ਨੂੰ ਵੀ ਹਿਰਾਸਤ ’ਚ ਲਿਆ ਗਿਆ ਹੈ। -ਪੀਟੀਆਈ

Advertisement
Advertisement