ਕਰੰਟ ਲੱਗਣ ਕਾਰਨ ਪਰਵਾਸੀ ਮਜ਼ਦੂਰ ਦੀ ਮੌਤ
08:48 AM Jul 25, 2024 IST
Advertisement
ਪੱਤਰ ਪ੍ਰੇਰਕ
ਰਤੀਆ, 24 ਜੁਲਾਈ
ਪਿੰਡ ਅਹਿਰਵਾਂ ਦੇ ਖੇਤ ਵਿੱਚ ਬੀਤੀ ਸ਼ਾਮ ਟਿਊਬਵੈੱਲ ’ਤੇ ਪਾਣੀ ਪੀਂਦੇ ਸਮੇਂ ਕਰੰਟ ਲੱਗਣ ਕਾਰਨ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਪੁਲੀਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਪਰਵਾਸੀ ਮਜ਼ਦੂਰ ਰਵੀ ਪੁੱਤਰ ਲਾਲੂ ਨਿਵਾਸੀ ਝਾਰਖੰਡ ਦੇ ਚਚੇਰੇ ਭਰਾ ਰਾਜੂ ਨੇ ਦੱਸਿਆ ਕਿ ਬੀਤੀ ਸ਼ਾਮ ਨੂੰ ਜਦੋਂ ਰਵੀ ਖੇਤ ਵਿਚ ਖਾਦ ਯੂਰੀਆ ਛਿੜਕ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਖੇਤ ਵਿੱਚ ਲੱਗੇ ਟਿਊਬਵੈੱਲ ਤੋਂ ਪਾਣੀ ਪੀਣ ਲੱਗਿਆ ਤਾਂ ਕਰੰਟ ਲੱਗਣ ’ਤੇ ਉਹ ਦੂਰ ਡਿੱਗ ਗਿਆ ਅਤੇ ਬੇਹੋਸ਼ ਹੋ ਗਿਆ। ਹਾਲਾਂਕਿ ਉਸ ਨੂੰ ਇਲਾਜ ਲਈ ਰਤੀਆ ਦੇ ਸਰਕਾਰੀ ਹਸਪਤਾਲ ਵਿਚ ਵੀ ਲਿਆਂਦਾ ਗਿਆ ਸੀ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਕਰੰਟ ਅਚਾਨਕ ਲੱਗਿਆ ਹੈ ਅਤੇ ਇਸ ਵਿੱਚ ਕਿਸੇ ਦਾ ਵੀ ਕਸੂਰ ਨਹੀਂ ਹੈ।
Advertisement
Advertisement
Advertisement