For the best experience, open
https://m.punjabitribuneonline.com
on your mobile browser.
Advertisement

ਪਰਵਾਸੀ ਬੱਚੇ ਮੋਤੀਆਂ ਵਾਂਗ ਲਿਖਣ ਲੱਗੇ ਗੁਰਮੁਖੀ

07:31 AM Apr 23, 2024 IST
ਪਰਵਾਸੀ ਬੱਚੇ ਮੋਤੀਆਂ ਵਾਂਗ ਲਿਖਣ ਲੱਗੇ ਗੁਰਮੁਖੀ
ਸਰਕਾਰੀ ਸਕੂਲ ਮੋਤੀ ਨਗਰ ਵਿੱਚ ਗੁਰਮੁਖੀ ਲਿਪੀ ਲਿਖਣ ਵਿੱਚ ਰੁੱਝੇ ਹੋਏ ਬੱਚੇ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਅਪਰੈਲ
ਇੱਥੋਂ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੋਤੀ ਨਗਰ ’ਚ ਤਾਂ ਬੱਚੇ ਪੰਜਾਬੀ ਇੰਨੀ ਸੋਹਣੀ ਲਿਖਦੇ ਹਨ ਕਿ ਉਹ ਕੰਪਿਊਟਰ ਨੂੰ ਵੀ ਮਾਤ ਪਾ ਰਹੇ ਹਨ। ਸਨਅਤੀ ਸ਼ਹਿਰ ਲੁਧਿਆਣਾ ਦੇ ਭਾਵੇਂ ਸਾਰੇ ਹੀ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਲਿਖਣ ਅਤੇ ਬੋਲਣ ’ਤੇ ਜ਼ੋਰ ਦਿੱਤਾ ਜਾਂਦਾ ਹੈ ਪਰ ਕੁਝ ਕੁ ਅਜਿਹੇ ਸਰਕਾਰੀ ਸਕੂਲ ਹਨ ਜਿਨ੍ਹਾਂ ਵਿੱਚ ਪੜ੍ਹਾਉਣ ਦੇ ਨਾਲ ਨਾਲ ਗੁਰਮੁਖੀ ਨੂੰ ਸੋਹਣਾ ਲਿਖਣਾ ਵੀ ਸਿਖਾਇਆ ਜਾਂਦਾ ਹੈ। ਅਜਿਹੇ ਸਕੂਲਾਂ ਵਿੱਚੋਂ ਇੱਕ ਸਕੂਲ ਮੋਤੀ ਨਗਰ ਦਾ ਸਰਕਾਰੀ ਪ੍ਰਾਇਮਰੀ ਸਕੂਲ ਹੈ। ਇਸ ਸਕੂਲ ਵਿੱਚ ਅਧਿਆਪਕ ਕਿਸ਼ਨ ਸਿੰਘ ਵੱਲੋਂ ਬੱਚਿਆਂ ਨੂੰ ਸੋਹਣੀ ਗੁਰਮੁਖੀ ਲਿਖਣ ਦੀਆਂ ਬਾਰੀਕੀਆਂ ਦੱਸੀਆਂ ਜਾਂਦੀਆਂ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਸਕੂਲ ਵਿੱਚ ਬਹੁਤੇ ਬੱਚੇ ਪਰਵਾਸੀ ਪਰਿਵਾਰਾਂ ਵਿੱਚੋਂ ਹਨ। ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੇ ਪਾਸ ਹੋਣ ਤੋਂ ਬਾਅਦ ਹੁਣ ਉਨ੍ਹਾਂ ਨੇ ਬਾਕੀ ਛੋਟੀਆਂ ਜਮਾਤਾਂ ਨੂੰ ਸੋਹਣੀ ਗੁਰਮੁਖੀ ਲਿਖਣ ਦੇ ਗੁਰ ਦੱਸਣੇ ਸ਼ੁਰੂ ਕੀਤੇ ਹਨ।
ਸਕੂਲ ਦੇ ਮੁਖੀ ਸੁਖਧੀਰ ਸੇਖੋਂ ਨੇ ਦੱਸਿਆ ਕਿ ਸੁੰਦਰ ਲਿਖਾਈ ਮੁਕਾਬਲੇ ਨਾ ਹੋਣ ਕਾਰਨ ਹੁਣ ਉਹ ਸਕੂਲ ਪੱਧਰ ’ਤੇ ਸੋਹਣੀ ਪੰਜਾਬੀ ਲਿਖਣ ਦੇ ਮੁਕਾਬਲੇ ਕਰਵਾਉਂਦੇ ਹਨ।

Advertisement

Advertisement
Author Image

Advertisement
Advertisement
×