ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਿਜਲੀ ਸਪਲਾਈ ਤੋਂ ਦੁਖੀ ਲੋਕਾਂ ਵੱਲੋਂ ਅੱਧੀ ਰਾਤ ਨੂੰ ਧਰਨਾ

08:39 AM Jul 18, 2024 IST
ਮੋਰਿੰਡਾ-ਚੰਡੀਗੜ੍ਹ ਸੜਕ ’ਤੇ ਰੋਸ ਪ੍ਰਗਟ ਕਰਦੇ ਹੋਏ ਲੋਕ।

ਮੋਰਿੰਡਾ:

Advertisement

ਮੋਰਿੰਡਾ ਦੇ ਵਾਰਡ ਨੰਬਰ 5 ਤੇ 7 ਸੰਤ ਨਗਰ ਦੇ ਵਸਨੀਕਾਂ ਨੂੰ ਪਿਛਲੇ 48 ਘੰਟਿਆਂ ਤੋਂ ਬਿਜਲੀ ਸਪਲਾਈ ਨਾ ਮਿਲਣ ਕਾਰਨ ਅੱਕੇ ਲੋਕਾਂ ਵੱਲੋਂ ਰਾਤ 12 ਵਜੇ ਮੋਰਿੰਡਾ ਦੇ ਅੰਡਰਬ੍ਰਿੱਜ ਕੋਲ ਮੋਰਿੰਡਾ ਚੰਡੀਗੜ੍ਹ ਸੜਕ ’ਤੇ ਰੋਸ ਧਰਨਾ ਦਿੱਤਾ ਗਿਆ, ਜਿਹੜਾ ਰਾਤ 2 ਵਜੇ ਤੱਕ ਜਾਰੀ ਰਿਹਾ ਅਤੇ ਇਸ ਦੌਰਾਨ ਧਾਰਨਾਕਾਰੀਆਂ ਵੱਲੋਂ ਰੋਕਾਂ ਲਗਾ ਆਵਾਜਾਈ ਰੋਕ ਦਿੱਤੀ ਗਈ, ਜਿਹੜੀ ਕਿ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਆਰਜੀ ਸਪਲਾਈ ਚਾਲੂ ਕਰਨ ਉਪਰੰਤ ਖੋਲ੍ਹੀ ਗਈ ਤੇ ਧਰਨਾ ਸਮਾਪਤ ਕਰ ਦਿੱਤਾ ਗਿਆ। ਸੰਤ ਨਗਰ ਦੇ ਵਸਨੀਕਾਂ ਸੁਰਜੀਤ ਕੁਮਾਰ, ਰਾਜਿੰਦਰ ਸਿੰਘ ਰਿੰਕੂ, ਹਰਮੇਸ਼ ਕੁਮਾਰ, ਜੋਨੀ, ਸੇਵਾ ਸਿੰਘ ਆਦਿ ਨੇ ਦੱਸਿਆ ਕਿ 48 ਘੰਟਿਆਂ ਤੋਂ ਵਾਰਡ ਵਿੱਚ ਬਿਜਲੀ ਸਪਲਾਈ ਨਾ ਹੋਣ ਕਾਰਨ ਪ੍ਰੇਸ਼ਾਨ ਸਨ। ਬਿਜਲੀ ਬੋਰਡ ਦੇ ਜੂਨੀਅਰ ਇੰਜੀਨੀਅਰ ਪਾਰੁਲ ਨੇ ਦੱਸਿਆ ਕਿ ਤਕਨੀਕੀ ਨੁਕਸ ਕਾਰਨ ਖਰਾਬ ਹੋਏ ਟਰਾਂਸਫਾਰਮਰ ਨੂੰ ਮੁੜ ਬਦਲਣ ਉਪਰੰਤ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ। ਜਦ ਕਿ ਪੁਰਾਣੀਆਂ ਤਾਰਾਂ ਤੇ ਨਵਾਂ ਟਰਾਂਸਫਾਰਮਰ ਰੱਖਣ ਲਈ ਤਜਵੀਜ ਤਿਆਰ ਕਰ ਕੇ ਪ੍ਰਵਾਨਗੀ ਲਈ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਹੈ। ­-ਪੱਤਰ ਪ੍ਰੇਰਕ

Advertisement
Advertisement
Advertisement