ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਿੱਡ-ਡੇਅ ਮੀਲ: ਸਕੂਲਾਂ ’ਚੋਂ ਹਟਾਏ ਜਾਣਗੇ ਐਲੂਮੀਨੀਅਮ ਦੇ ਭਾਂਡੇ

06:44 AM Feb 10, 2024 IST
ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਵਲਟੋਹਾ ਦੇ ਸਰਕਾਰੀ ਸਕੂਲ ਵਿਚ ਬੱਚੇ ਦੁਪਹਿਰ ਦਾ ਖਾਣਾ ਖਾਂਦੇ ਹੋਏ।

* ਸਟੀਲ ਜਾਂ ਪਿੱਤਲ ਦੇ ਭਾਂਡੇ ਵਰਤਣ ਦੀ ਸਲਾਹ
* ਫੰਡਾਂ ਲਈ ਕੇਂਦਰ ਨਾਲ ਦਿੱਲੀ ’ਚ ਮੀਟਿੰਗ 23 ਨੂੰ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 9 ਫਰਵਰੀ
ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ’ਚ ਮਿੱਡ-ਡੇਅ ਮੀਲ ਲਈ ਸਟੀਲ ਜਾਂ ਪਿੱਤਲ ਦੇ ਭਾਂਡੇ ਵਰਤੇ ਜਾਣ ਦੀ ਵਿਉਂਤ ਹੈ ਜਦਕਿ ਐਲੂਮੀਨੀਅਮ ਦੇ ਭਾਂਡੇ ਸਕੂਲਾਂ ’ਚੋਂ ਹਟਾਏ ਜਾਣਗੇ। ਮਿੱਡ-ਡੇਅ ਮੀਲ ਸੁਸਾਇਟੀ ਨੇ ਪੰਜਾਬ ਯੂਨੀਵਰਸਿਟੀ ਤੋਂ ਇਸ ਸਕੀਮ ਦਾ ਸੋਸ਼ਲ ਆਡਿਟ ਕਰਾਇਆ ਹੈ ਜਿਸ ਦੀ ਸਿਫਾਰਸ਼ ’ਤੇ ਉਪਰੋਕਤ ਸਮੇਤ ਕਈ ਨਵੇਂ ਕਦਮ ਚੁੱਕੇ ਜਾ ਰਹੇ ਹਨ। ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਨਾਲ ਸਿੱਖਿਆ ਵਿਭਾਗ ਪੰਜਾਬ ਦੀ ਮੀਟਿੰਗ ਨਵੀਂ ਦਿੱਲੀ ’ਚ 23 ਫਰਵਰੀ ਨੂੰ ਤੈਅ ਹੋਈ ਹੈ ਜਿਸ ਵਿਚ ਮਿੱਡ-ਡੇਅ ਮੀਲ ’ਚ ਸੁਧਾਰ ਤੇ ਬਦਲਾਓ ਲਈ ਕੇਂਦਰੀ ਫੰਡਾਂ ਦੀ ਮੰਗ ਕੀਤੀ ਜਾਣੀ ਹੈ।
ਸੋਸ਼ਲ ਆਡਿਟ ਦੀ ਰਿਪੋਰਟ ’ਚ ਪੰਜਾਬ ਸਰਕਾਰ ਨੂੰ ਸਿਫਾਰਸ਼ ਕੀਤੀ ਗਈ ਹੈ ਕਿ ਸਰਕਾਰੀ ਸਕੂਲਾਂ ਵਿੱਚ ਮਿੱਡ-ਡੇਅ ਮੀਲ ਜਿਹੜੇ ਐਲੂਮੀਨੀਅਮ ਦੇ ਭਾਂਡਿਆਂ ਵਿਚ ਤਿਆਰ ਕੀਤਾ ਜਾਂਦਾ ਹੈ, ਉਨ੍ਹਾਂ ਦੀ ਥਾਂ ਸਟੀਲ ਜਾਂ ਪਿੱਤਲ ਦੇ ਭਾਂਡੇ ਵਰਤੇ ਜਾਣ। ਸੂਤਰ ਦੱਸਦੇ ਹਨ ਕਿ ਕੇਂਦਰੀ ਸਨਅਤ ਮੰਤਰਾਲੇ ਨੇ ਵੀ ਮਨੁੱਖੀ ਸਿਹਤ ਦੇ ਨਜ਼ਰੀਏ ਤੋਂ ਐਲੂਮੀਨੀਅਮ ਦੇ ਭਾਂਡਿਆਂ ਤੋਂ ਗੁਰੇਜ਼ ਕਰਨ ਵਾਸਤੇ ਕਿਹਾ ਹੈ। ਮਿੱਡ-ਡੇਅ ਮੀਲ ਤਹਿਤ ਐਲੂਮੀਨੀਅਮ ਦੇ ਭਾਂਡੇ ਖਰੀਦਣ ਵਾਸਤੇ ਪੰਜ ਹਜ਼ਾਰ ਰੁਪਏ ਪ੍ਰਤੀ ਸਕੂਲ ਖਰਚ ਹੋਏ ਸਨ। ਹੁਣ ਸਟੀਲ ਤੇ ਪਿੱਤਲ ਦੇ ਭਾਂਡਿਆਂ ਵਾਸਤੇ 10 ਹਜ਼ਾਰ ਰੁਪਏ ਪ੍ਰਤੀ ਸਕੂਲ ਗਰਾਂਟ ਦੀ ਤਜਵੀਜ਼ ਹੈ। ਪੰਜਾਬ ਸਰਕਾਰ ਨੇ ਖਾਣਾ ਬਣਾਉਣ ਵਾਲੇ ਭਾਂਡੇ ਤਬਦੀਲ ਕਰਨ ਵਾਸਤੇ 175 ਕਰੋੜ ਰੁਪਏ ਦਾ ਪ੍ਰਾਜੈਕਟ ਤਿਆਰ ਕੀਤਾ ਹੈ ਅਤੇ ਇਹ ਪ੍ਰਾਜੈਕਟ ਸਮੁੱਚੀ 467 ਕਰੋੜ ਦੀ ਯੋਜਨਾ ਤੋਂ ਵੱਖਰਾ ਹੋਵੇਗਾ। ਸੋਸ਼ਲ ਆਡਿਟ ’ਚ ਪਾਇਆ ਗਿਆ ਕਿ ਸਕੂਲਾਂ ਵਿੱਚ ਬਣੀਆਂ ਰਸੋਈਆਂ ਵਿਚ ਚਿਮਨੀਆਂ ਨਹੀਂ ਹਨ ਜਿਸ ਕਰਕੇ ਚਿਮਨੀਆਂ ਜਾਂ ਐਗਜ਼ਾਸਟ ਫੈਨ ਲਗਾਏ ਜਾਣ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਵਾਸਤੇ ਪ੍ਰਤੀ ਸਕੂਲ 1500 ਰੁਪਏ ਦਾ ਬਜਟ ਵਿਉਂਤਿਆ ਗਿਆ ਹੈ।
ਰਿਪੋਰਟ ਅਨੁਸਾਰ ਸਕੂਲਾਂ ਵਿਚ ਬੱਚੇ ਹੱਥ ਨਹੀਂ ਧੌਂਦੇ ਹਨ ਜਿਸ ਵਿਚ ਸੁਧਾਰ ਵਾਸਤੇ ਇੱਕ ਗੈਰ-ਸਰਕਾਰੀ ਸੰਸਥਾ ਦਾ ਸਹਿਯੋਗ ਲਿਆ ਜਾ ਰਿਹਾ ਹੈ। ਪੰਜਾਬ ਵਿਚ ਆਏ ਹੜ੍ਹਾਂ ਕਾਰਨ ਕਈ ਸਕੂਲਾਂ ਵਿਚ ਸ਼ੈੱਡ ਵੀ ਨੁਕਸਾਨੇ ਗਏ ਸਨ ਜਿਨ੍ਹਾਂ ਦੀ ਮੁਰੰਮਤ ਵਾਸਤੇ ਵੀ ਬਜਟ ਮੰਗਿਆ ਗਿਆ ਹੈ। ਰਿਪੋਰਟ ਅਨੁਸਾਰ ਮਿੱਡ-ਡੇਅ ਮੀਲ ਵਿੱਚ ਹੋਰ ਮੌਸਮੀ ਸਬਜ਼ੀਆਂ ਦੇਣ ਦੀ ਗੱਲ ਕੀਤੀ ਗਈ ਹੈ ਅਤੇ ਉਨ੍ਹਾਂ ਸਕੂਲਾਂ ਵਿਚ ਚੌਲ ਅਧਾਰਿਤ ਮੀਨੂ ਬਣਾਉਣ ਦੀ ਸਿਫਾਰਸ਼ ਹੈ ਜਿਨ੍ਹਾਂ ਸਕੂਲਾਂ ਵਿਚ ਬਿਹਾਰ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਪਰਵਾਸੀਆਂ ਦੇ ਬੱਚੇ ਪੜ੍ਹਦੇ ਹਨ। ਸਕੂਲ ਦੇ ਖੁਰਾਕ ਮੀਨੂ ਵਿੱਚ ਦੁੱਧ, ਦਹੀਂ, ਪਨੀਰ, ਫਲ ਅਤੇ ਸਲਾਦ ਸ਼ਾਮਿਲ ਕੀਤੇ ਜਾਣ ਬਾਰੇ ਵੀ ਕਿਹਾ ਗਿਆ ਹੈ। ਸਕੂਲਾਂ ਵਿਚ ਫਿਲਟਰਾਂ ਦੀ ਮੁਰੰਮਤ ਵਾਸਤੇ ਗਰਾਂਟ ਤੇ ਅੱਗ ਬੁਝਾਊ ਯੰਤਰ ਲਗਾਏ ਜਾਣ ਦੀ ਵੀ ਸਿਫਾਰਸ਼ ਹੈ। ਸਕੂਲਾਂ ਨੂੰ ਅਗਾਊਂ ਅਨਾਜ ਅਤੇ ਕੁਕਿੰਗ ਖਰਚਾ ਦੇਣ ਦੀ ਗੱਲ ਵੀ ਕੀਤੀ ਗਈ ਹੈ। ਸਕੂਲਾਂ ਵਿਚ ਜੋ ਕੁੱਕ ਜਾਂ ਹੈਲਪਰ ਹਨ, ਉਨ੍ਹਾਂ ਦਾ ਘੱਟੋ-ਘੱਟ ਮਿਹਨਤਾਨਾ ਸਰਕਾਰੀ ਨਿਯਮਾਂ ਅਨੁਸਾਰ ਵਧਾਉਣ ਅਤੇ ਉਨ੍ਹਾਂ ਨੂੰ ਵਰਦੀ ਤੋਂ ਇਲਾਵਾ ਦਸਤਾਨੇ ਵਗੈਰਾ ਵੀ ਦਿੱਤੇ ਜਾਣ ਲਈ ਕਿਹਾ ਗਿਆ ਹੈ। ਸਕੂਲ ਅਧਿਆਪਕ ਤੇ ਮਾਪਿਆਂ ਨੂੰ ਰੈਗੂਲਰ ਤੌਰ ’ਤੇ ਦੁਪਹਿਰ ਦੇ ਖਾਣੇ ਨੂੰ ਚੱਖ ਕੇ ਦੇਖਣ ਲਈ ਕਿਹਾ ਗਿਆ ਹੈ ਤਾਂ ਜੋ ਗੁਣਵੱਤਾ ਬਰਕਰਾਰ ਰਹਿ ਸਕੇ। ਚੇਤੇ ਰਹੇ ਕਿ ਹਾਲ ਹੀ ਵਿਚ ਪੰਜਾਬ ਸਰਕਾਰ ਨੇ ਮਿੱਡ-ਡੇਅ ਮੀਲ ਵਿਚ ਮੌਸਮੀ ਫਲ ਹਰ ਸੋਮਵਾਰ ਦੇਣ ਦਾ ਫ਼ੈਸਲਾ ਕੀਤਾ ਹੈ ਜਿਸ ’ਤੇ ਕਰੀਬ 53 ਕਰੋੜ ਰੁਪਏ ਸਾਲਾਨਾ ਦੀ ਲਾਗਤ ਆਵੇਗੀ। ਪੰਜਾਬ ਵਿਚ 19,120 ਸਰਕਾਰੀ ਸਕੂਲਾਂ ਵਿਚ ਪ੍ਰੀ-ਨਰਸਰੀ ਤੋਂ ਅੱਠਵੀਂ ਕਲਾਸ ਤੱਕ ਦੇ 18.35 ਲੱਖ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਜਾ ਰਿਹਾ ਹੈ ਅਤੇ ਸਕੂਲਾਂ ਵਿੱਚ ਇਸ ਵੇਲੇ 19.75 ਲੱਖ ਵਿਦਿਆਰਥੀ ਪੜ੍ਹ ਰਹੇ ਹਨ।

ਮਿੱਡ-ਡੇਅ ਮੀਲ ਦੇ ਚੰਗੇ ਪੱਖ

ਮਿੱਡ-ਡੇਅ ਮੀਲ ਦਾ ਚੰਗਾ ਪੱਖ ਦੇਖਣਾ ਹੋਵੇ ਤਾਂ ਕਰੀਬ 12 ਹਜ਼ਾਰ ਸਕੂਲਾਂ ਵਿੱਚ ਕਿਚਨ ਗਾਰਡਨਿੰਗ ਹੋ ਰਹੀ ਹੈ ਅਤੇ ਸਕੂਲਾਂ ਵਿਚ ਹੀ ਮੌਸਮੀ ਸਬਜ਼ੀਆਂ ਉਗਾਈਆਂ ਜਾ ਰਹੀਆਂ ਹਨ। ਸੋਸ਼ਲ ਆਡਿਟ ’ਚ ਵੀ ਚੰਗੇ ਪੱਖਾਂ ’ਤੇ ਝਾਤ ਪੁਆਈ ਗਈ ਹੈ ਜਿਨ੍ਹਾਂ ਵਿਚ ਸਕੂਲਾਂ ਵਿਚ ਹਫਤੇ ਵਿਚ ਇੱਕ ਦਿਨ ਖੀਰ ਦਿੱਤੇ ਜਾਣਾ ਵੀ ਸ਼ਾਮਿਲ ਹੈ। ਸਾਰੇ ਸਕੂਲਾਂ ਵਿਚ ਕੁੱਕ ਤੇ ਹੈਲਪਰ ਹਨ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ। ਸਾਰੇ ਸਕੂਲਾਂ ਵਿਚ ਕਿਚਨ ਸ਼ੈੱਡ ਅਤੇ ਸਟੋਰ ਬਣੇ ਹੋਏ ਹਨ।

Advertisement

Advertisement