For the best experience, open
https://m.punjabitribuneonline.com
on your mobile browser.
Advertisement

ਮਿਸ਼ੇਲ ਓਬਾਮਾ ਨੇ ਮਿਸ਼ੀਗਨ ’ਚ ਕਮਲਾ ਹੈਰਿਸ ਦੇ ਪੱਖ ’ਚ ਕੀਤੀ ਰੈਲੀ

07:57 AM Oct 28, 2024 IST
ਮਿਸ਼ੇਲ ਓਬਾਮਾ ਨੇ ਮਿਸ਼ੀਗਨ ’ਚ ਕਮਲਾ ਹੈਰਿਸ ਦੇ ਪੱਖ ’ਚ ਕੀਤੀ ਰੈਲੀ
ਰੈਲੀ ਦੌਰਾਨ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਲ ਮਿਸ਼ੇਲ ਓਬਾਮਾ। -ਫੋਟੋ: ਪੀਟੀਆਈ
Advertisement

ਕਲਾਮਾਜ਼ੂ (ਅਮਰੀਕਾ), 27 ਅਕਤੂਬਰ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੇ ਪੁਰਸ਼ਾਂ ਨੂੰ ਅਪੀਲ ਕੀਤੀ ਕਿ ਉਹ ਕਮਲਾ ਹੈਰਿਸ ਨੂੰ ਵੋਟ ਪਾਉਣ ਤਾਂ ਜੋ ਉਹ ਮੁਲਕ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣ ਸਕੇ। ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਦੀ ਹਮਾਇਤ ’ਚ ਮਿਸ਼ੀਗਨ ’ਚ ਸ਼ਨਿਚਰਵਾਰ ਨੂੰ ਰੈਲੀ ’ਚ ਮਿਸ਼ੇਲ ਓਬਾਮਾ ਨੇ ਕਿਹਾ ਕਿ ਜੇ ਡੋਨਲਡ ਟਰੰਪ ਦੁਬਾਰਾ ਰਾਸ਼ਟਰਪਤੀ ਬਣਦੇ ਹਨ ਤਾਂ ਔਰਤਾਂ ਦੀ ਜਾਨ ਖ਼ਤਰੇ ’ਚ ਪੈ ਜਾਵੇਗੀ। ਅਮਰੀਕਾ ਦੀ ਸਾਬਕਾ ਪ੍ਰਥਮ ਮਹਿਲਾ ਨੇ ਗਰਭਪਾਤ ਦੇ ਸੰਵਿਧਾਨਕ ਹੱਕਾਂ ਨੂੰ ਖ਼ਤਮ ਕਰਨ ਦੇ ਮੁੱਦੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਔਰਤਾਂ ਦੀ ਸਿਹਤ ਨਾਲ ਕੋਝਾ ਮਜ਼ਾਕ ਹੈ। ਓਬਾਮਾ ਨੇ ਕਿਹਾ ਕਿ ਕੁਝ ਪੁਰਸ਼ ਵਿਕਾਸ ਦੀ ਹੌਲੀ ਰਫ਼ਤਾਰ ਕਾਰਨ ਗੁੱਸੇ ’ਚ ਟਰੰਪ ਨੂੰ ਵੋਟਾਂ ਪਾ ਸਕਦੇ ਹਨ ਪਰ ਇਸ ਨਾਲ ਹੋਰ ਗੱਲਾਂ ’ਤੇ ਅਸਰ ਪਵੇਗਾ। ਮਿਸ਼ੇਲ ਨੇ ਕਿਹਾ, ‘‘ਜੇ ਤੁਸੀਂ ਚੋਣਾਂ ’ਚ ਸਹੀ ਵਿਅਕਤੀ ਨੂੰ ਨਹੀਂ ਚੁਣਦੇ ਹੋ ਤਾਂ ਤੁਹਾਡੇ ਗੁੱਸੇ ਦਾ ਖਮਿਆਜ਼ਾ ਪਤਨੀ, ਧੀ, ਮਾਂ ਅਤੇ ਔਰਤਾਂ ਨੂੰ ਭੁਗਤਣਾ ਪਵੇਗਾ।’’ ਕਮਲਾ ਹੈਰਿਸ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਵਾਅਦਾ ਕੀਤਾ ਕਿ ਉਹ ਉਨ੍ਹਾਂ ਦੇ ਹਿੱਤਾਂ ਦਾ ਧਿਆਨ ਰਖਣਗੇ। ਉਨ੍ਹਾਂ ਟਰੰਪ ’ਤੇ ਸਿਰਫ਼ ਆਪਣੇ ਬਾਰੇ ਸੋਚਣ ਦਾ ਦੋਸ਼ ਲਾਇਆ। ਡੈਮੋਕਰੈਟਿਕ ਉਮੀਦਵਾਰ ਕਮਲਾ ਹੈਰਿਸ ਅਤੇ ਟਿਮ ਵਾਲਜ਼ ਆਉਂਦੇ ਦਿਨਾਂ ’ਚ ਸੱਤ ਸੂਬਿਆਂ ਦਾ ਦੌਰਾ ਕਰਕੇ ਪ੍ਰਚਾਰ ਕਰਨਗੇ। ਕਮਲਾ ਹੈਰਿਸ ਫਿਲਾਡੇਲਫੀਆ ’ਚ ਚਰਚ ਅਤੇ ਹਜ਼ਾਮ ਦੀ ਦੁਕਾਨ, ਪੁਏਰਤੋ ਰਿਕਨ ਰੈਸਟੋਰੈਂਟ ਅਤੇ ਯੂਥ ਬਾਸਕਿਟਬਾਲ ਕੇਂਦਰ ਦਾ ਵੀ ਦੌਰਾ ਕਰੇਗੀ। -ਏਪੀ

Advertisement

ਟਰੰਪ ਨੂੰ ਲੋਕਤੰਤਰ ਲਈ ਖ਼ਤਰਾ ਦੱਸਣ ਵਾਲੇ ਲੋਕ ਹੀ ਅਸਲੀ ਖ਼ਤਰਾ: ਮਸਕ

ਲੈਂਕੈਸਟਰ (ਅਮਰੀਕਾ): ਉੱਘੇ ਕਾਰੋਬਾਰੀ ਐਲਨ ਮਸਕ ਨੇ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਦੀ ਹਮਾਇਤ ਕਰਦਿਆਂ ਕਿਹਾ ਕਿ ਜਿਹੜੇ ਲੋਕ ਸਾਬਕਾ ਰਾਸ਼ਟਰਪਤੀ ਨੂੰ ਲੋਕਤੰਤਰ ਲਈ ਖ਼ਤਰਾ ਦੱਸਦੇ ਹਨ, ਉਹ ਖੁਦ ਲੋਕਤੰਤਰ ਲਈ ਖ਼ਤਰਾ ਹਨ। ਮਸਕ ਨੇ ਪੈਨਸਿਲਵੇਨੀਆ ’ਚ ਇਕ ਪ੍ਰੋਗਰਾਮ ਦੌਰਾਨ ਅਮਰੀਕੀ ਸੰਸਦੀ ਕੰਪਲੈਕਸ ’ਚ 6 ਜਨਰਵੀ, 2021 ਨੂੰ ਹੋਏ ਦੰਗਿਆਂ ਦੇ ਸੰਦਰਭ ’ਚ ਕਿਹਾ ਕਿ ਇਸ ਘਟਨਾ ਨੂੰ ਹਿੰਸਕ ਬਗ਼ਾਵਤ ਆਖਿਆ ਗਿਆ ਜਦਕਿ ਹਕੀਕਤ ’ਚ ਅਜਿਹਾ ਨਹੀਂ ਸੀ। ਉਨ੍ਹਾਂ ਕਿਹਾ ਕਿ ਟਰੰਪ ਨੇ ਲੋਕਾਂ ਨੂੰ ਹਿੰਸਕ ਨਾ ਹੋਣ ਲਈ ਆਖਦਿਆਂ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨਾਂ ਦਾ ਸੱਦਾ ਦਿੱਤਾ ਸੀ। ਟਰੰਪ ਨੇ ਕਿਹਾ ਹੈ ਕਿ ਜੇ ਚੋਣਾਂ ’ਚ ਉਸ ਦੀ ਜਿੱਤ ਹੁੰਦੀ ਹੈ ਤਾਂ ਉਹ ਮਸਕ ਨੂੰ ਆਪਣੇ ਪ੍ਰਸ਼ਾਸਨ ’ਚ ਕੋਈ ਅਹਿਮ ਜ਼ਿੰਮੇਵਾਰੀ ਦੇਣਗੇ। -ਏਪੀ

Advertisement

Advertisement
Author Image

sukhwinder singh

View all posts

Advertisement