For the best experience, open
https://m.punjabitribuneonline.com
on your mobile browser.
Advertisement

ਮੈਕਸਿਕੋ ਨੇ ਇਕੁਆਡੋਰ ਨੂੰ ਯੂਐੱਨ ਅਦਾਲਤ ਵਿੱਚ ਘਸੀਟਿਆ

08:07 AM May 01, 2024 IST
ਮੈਕਸਿਕੋ ਨੇ ਇਕੁਆਡੋਰ ਨੂੰ ਯੂਐੱਨ ਅਦਾਲਤ ਵਿੱਚ ਘਸੀਟਿਆ
Advertisement

ਹੇਗ (ਨੈਦਰਲੈਂਡਜ਼), 30 ਅਪਰੈਲ
ਮੈਕਸਿਕੋ ਨੇ ਕੁਇਟੋ ਵਿੱਚ ਆਪਣੇ ਸਫ਼ਾਰਤਖਾਨੇ ’ਤੇ ਹਮਲਾ ਕਰ ਕੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਉਂਦਿਆਂ ਅੱਜ ਇਕੁਆਡੋਰ ਨੂੰ ਸੰਯੁਕਤ ਰਾਸ਼ਟਰ ਦੀ ਸਿਖਰਲੀ ਅਦਾਲਤ ਵਿੱਚ ਘਸੀਟ ਲਿਆ ਹੈ। ਇਕੁਆਡੋਰ ਦੇ ਸਾਬਕਾ ਉਪ ਰਾਸ਼ਟਰਪਤੀ ਜਾਰਜ ਗਲਾਸ ਨੂੰ ਇਸ ਸਫ਼ਾਰਤਖਾਨੇ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਸ਼ਰਨ ਲਈ ਹੋਈ ਸੀ। ਇਕੁਆਡੋਰ ਦੀ ਪੁਲੀਸ ਨੇ 5 ਅਪਰੈਲ ਨੂੰ ਕੁਇਟੋ ਵਿੱਚ ਮੈਕਸੀਕਨ ਸਫ਼ਾਰਤਖਾਨੇ ਦੇ ਬਾਹਰੀ ਦਰਵਾਜ਼ੇ ਤੋੜ ਕੇ ਜਾਰਜ ਗਲਾਸ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ ਦਸੰਬਰ ਤੋਂ ਇੱਥੇ ਰਹਿ ਰਹੇ ਸਨ। ਭ੍ਰਿਸ਼ਟਾਚਾਰ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਮਗਰੋਂ ਗਲਾਸ ਨੇ ਸਫ਼ਾਰਤਖਾਨੇ ਵਿੱਚ ਰਾਜਨੀਤਕ ਸ਼ਰਨ ਮੰਗੀ ਸੀ। ਲਾਤੀਨੀ ਅਮਰੀਕਾ ਦੇ ਆਗੂਆਂ ਨੇ ਕਇਸ ਗ੍ਰਿਫ਼ਤਾਰੀ ਦੀ ਨਿਖੇਧੀ ਕੀਤੀ ਹੈ। -ਏਪੀ

Advertisement

Advertisement
Author Image

Advertisement
Advertisement
×