ਯੈਲੋ ਲਾਈਨ ’ਤੇ ਸਿਗਨਲ ਕੇਬਲ ਨੁਕਸਾਨੀ ਜਾਣ ਕਾਰਨ ਮੈਟਰੋ ਸੇਵਾਵਾਂ ਪ੍ਰਭਾਵਿਤ
10:39 AM Oct 08, 2024 IST
Advertisement
ਨਵੀਂ ਦਿੱਲੀ: ਦਿੱਲੀ ਮੈਟਰੋ ਦੀ ‘ਯੈਲੋ ਲਾਈਨ’ ’ਤੇ ਕੁਝ ਵਿਅਕਤੀਆਂ ਵੱਲੋਂ ਹੈਦਰਪੁਰ ਬਾਦਲੀ ਮੋੜ ਅਤੇ ਜਹਾਂਗੀਰਪੁਰੀ ਸਟੇਸ਼ਨਾਂ ਵਿਚਕਾਰ ਸਿਗਨਲ ਕੇਬਲ ਨੂੰ ਨੁਕਸਾਨ ਪਹੁੰਚਾਉਣ ਕਾਰਨ ਮੈਟਰੋ ਸੇਵਾ ਪ੍ਰਭਾਵਿਤ ਹੋਈ ਅਤੇ ਸਵੇਰ ਵੇਲੇ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਅਧਿਕਾਰੀਆਂ ਅਨੁਸਾਰ ਮੈਟਰੋ ਦੀ ‘ਯੈਲੋ ਲਾਈਨ’ ਗੁਰੂਗ੍ਰਾਮ ਦੇ ਮਿਲੇਨੀਅਮ ਸਿਟੀ ਸੈਂਟਰ ਅਤੇ ਦਿੱਲੀ ਦੇ ਸਮੈਪੁਰ ਬਾਦਲੀ ਵਿਚਕਾਰ ਚੱਲਦੀ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਦੇ ਪ੍ਰਮੁੱਖ ਕਾਰਜਕਾਰੀ ਨਿਰਦੇਸ਼ਕ ਅਨੁਜ ਦਿਆਲ ਨੇ ਕਿਹਾ ਕਿ ਹੈਦਰਪੁਰ ਬਾਦਲੀ ਮੋਡ ਅਤੇ ਜਹਾਂਗੀਰਪੁਰੀ ਮੈਟਰੋ ਸਟੇਸ਼ਨ ਦੇ ਵਿਚਕਾਰ ਕੁਝ ਸ਼ਰਾਰਤੀ ਅਨਸਰਾਂ ਦੁਆਰਾ ਸਿਗਨਲ ਕੇਬਲ ਨੂੰ ਨੁਕਸਾਨ ਪਹੁੰਚਾਉਣ ਕਾਰਨ ਯੈਲੋ ਲਾਈਨ ’ਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। -ਪੀਟੀਆਈ
Advertisement
Advertisement
Advertisement