Metro Blue Line: ਨੀਲੀ ਲਾਈਨ ’ਤੇ ਤਕਨੀਕੀ ਸਮੱਸਿਆ ਕਾਰਨ ਮੈਟਰੋ ਸੇਵਾਵਾਂ ਪ੍ਰਭਾਵਿਤ
10:55 PM Jul 05, 2025 IST
Advertisement
ਨਵੀਂ ਦਿੱਲੀ, 5 ਜੁਲਾਈ
ਦਿੱਲੀ ਮੈਟਰੋ ਕਾਰਪੋਰੇਸ਼ਨ ਦੀ ਬਲਿਊ ਲਾਈਨ ’ਤੇ ਯਮੁਨਾ ਬੈਂਕ ਸਟੇਸ਼ਨ ਤੋਂ ਅੱਗੇ ਤਕਨੀਕੀ ਸਮੱਸਿਆ ਆ ਗਈ ਜਿਸ ਕਾਰਨ ਅੱਜ ਸ਼ਾਮ ਛੇ ਵਜੇ ਦੇ ਕਰੀਬ ਮੈਟੋਰ ਸੇਵਾ ਪ੍ਰਭਾਵਿਤ ਰਹੀ। ਇਸ ਸਮੱਸਿਆ ਕਾਰਨ ਦਵਾਰਕਾ ਵੱਲ ਮੈਟਰੋ ਸੇਵਾ ਪੌਣਾ ਘੰਟਾ ਪ੍ਰਭਾਵਿਤ ਹੋਈ ਤੇ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਯਾਤਰੀਆਂ ਨੂੰ ਵੈਸ਼ਾਲੀ ਸਟੇਸ਼ਨ ਤੋਂ ਸ਼ੁਰੂ ਹੋਈ ਮੈਟਰੋ ਕਾਰਨ ਕਾਫੀ ਸਮਾਂ ਇੰਤਜ਼ਾਰ ਕਰਨਾ ਪਿਆ। ਇਸ ਮੈਟਰੋ ਨੂੰ ਯਮੁਨਾ ਬੈਂਕ ਤੋਂ ਪਿਛਲੇ ਸਟੇਸ਼ਨ ਲਿਆਂਦਾ ਗਿਆ ਪਰ ਇਹ ਮੈਟਰੋ ਉਥੇ ਵੀ ਕਾਫੀ ਸਮਾਂ ਖੜ੍ਹੀ ਰਹੀ। ਇਸ ਕਾਰਨ ਹੋਰ ਮੈਟਰੋ ਸੇਵਾ ਵੀ ਪ੍ਰਭਾਵਿਤ ਹੋਈ। ਇਸ ਤੋਂ ਬਾਅਦ ਲੋਕਾਂ ਨੇ ਇਸ ਪ੍ਰੇਸ਼ਾਨੀ ਬਾਰੇ ਐਕਸ ’ਤੇ ਪੋਸਟਾਂ ਪਾਈਆਂ ਤੇ ਕਈਆਂ ਨੇ ਡੀਐਮਆਰਸੀ ਨੂੰ ਵੀ ਟੈਗ ਕਰਦਿਆਂ ਆਪਣੀਆਂ ਸਮੱਸਿਆਵਾਂ ਦੱਸੀਆਂ।
Advertisement
Advertisement
Advertisement
Advertisement