For the best experience, open
https://m.punjabitribuneonline.com
on your mobile browser.
Advertisement

ਗੁਜਰਾਤ ਦੇ ਰਾਜਪਾਲ ਵੱਲੋਂ ਵਾਤਾਵਰਨ ਬਚਾਉਣ ਦਾ ਸੁਨੇਹਾ

07:51 AM Jul 13, 2024 IST
ਗੁਜਰਾਤ ਦੇ ਰਾਜਪਾਲ ਵੱਲੋਂ ਵਾਤਾਵਰਨ ਬਚਾਉਣ ਦਾ ਸੁਨੇਹਾ
ਗੁਜਰਾਤ ਦੇ ਰਾਜਪਾਲ ਅਚਾਰੀਆ ਦੇਵਵਰਤ ਤੇ ਸੰਸਦ ਮੈਂਬਰ ਨਵੀਨ ਜਿੰਦਲ ਕਾਲਜ ਵਿੱਚ ਯੱਗਸ਼ਾਲਾ ਦਾ ਉਦਘਾਟਨ ਕਰਦੇ ਹੋਏ।
Advertisement

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 12 ਜੁਲਾਈ
ਗੁਜਰਾਤ ਦੇ ਰਾਜਪਾਲ ਅਚਾਰੀਆ ਦੇਵਵਰਤ ਨੇ ਕਿਹਾ ਹੈ,‘‘ਕੁਦਰਤੀ ਖੇਤੀ ਨੂੰ ਪ੍ਰਫੁੱਲਤ ਕਰਨ ਦਾ ਜੋ ਉਹ ਸੁਫਨਾ ਲੈ ਕੇ ਚੱਲ ਰਹੇ ਹਨ, ਉਸ ਨੂੰ ਪੂਰਾ ਕਰਨ ਵਿੱਚ ਸੰਸਦ ਨਵੀਨ ਜਿੰਦਲ ਅਹਿਮ ਭੂਮਿਕਾ ਨਿਭਾ ਸਕਦੇ ਹਨ।’’ ਕੁਰੂਕਸ਼ੇਤਰ ਲੋਕ ਸਭਾ ਨੂੰ ਨਵੀਨ ਜਿੰਦਲ ਦੇ ਰੂਪ ਵਿੱਚ ਸਿਖਿਅਕ ਤੇ ਤਕਨੀਕ ਦੇ ਜਾਣਕਾਰ ਸੰਸਦ ਮੈਂਬਰ ਮਿਲੇ ਹਨ। ਅਚਾਰੀਆ ਦੇਵਵਰਤ ਲਾਡਵਾ ਦੇ ਆਈਜੀਐੱਨ ਕਾਲਜ ਵਿਚ ਯੱਗਸ਼ਾਲਾ ਦਾ ਉਦਘਾਟਨ ਕਰਨ ਤੋਂ ਬਾਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨਾਂ ਤੇ ਸੰਸਦ ਨਵੀਨ ਜਿੰਦਲ ਨੇ ਕਾਲਜ ਦੇ ਮੈਦਾਨ ਵਿਚ ਬੂਟੇ ਲਾ ਕੇ ਵਾਤਾਵਰਨ ਬਚਾਉਣ ਦਾ ਸੁਨੇਹਾ ਦਿੱਤਾ। ਉਨ੍ਹਾਂ ਨੇ ਕਾਲਜ ਦੇ 50 ਸਾਲ ਪੂਰੇ ਹੋਣ ’ਤੇ ਵਧਾਈ ਦਿੱਤੀ। ਸੰਸਦ ਮੈਂਬਰ ਨਵੀਨ ਜਿੰਦਲ ਨੇ ਕਿਹਾ ਕਿ ਅਚਾਰੀਆ ਦੇਵ ਵਰਤ ਦੇ ਸਹਿਯੋਗ ਨਾਲ ਤਹਿਸੀਲ ਪੱਧਰ ’ਤੇ ਕਿਸਾਨ ਸਿਖਲਾਈ ਕੈਂਪ ਲਾਏ ਜਾਣਗੇ। ਕਿਸਾਨਾਂ ਨੂੰ ਕੁਦਰਤੀ ਖੇਤੀ ਦੀ ਸਿਖਲਾਈ ਦਿੱਤੀ ਜਾਏਗੀ ਤੇ ਉਦਯੋਗਿਕ ਸਿਖਲਾਈ ਸੰਸਥਾਨਾਂ ਨੂੰ ਬਿਹਤਰ ਬਣਾਇਆ ਜਾਏਗਾ। ਜਿੰਦਲ ਨੇ ਕਾਲਜ ਪ੍ਰਬੰਧਕ ਕਮੇਟੀ ਨੂੰ ਕਾਲਜ ਦੇ 50 ਸਾਲ ਪੂਰੇ ਹੋਣ ਤੇ ਵਧਾਈ ਦਿੰਦਿਆਂ ਕਿਹਾ ਕਿ ਸਰਕਾਰ ਵਲੋਂ ਜੋ ਵੀ ਲੋੜ ਪਵੇਗੀ ਉਸ ਨੂੰ ਪੂਰਾ ਕਰ ਕੇ ਵਿਦਿਆਰਥੀਆਂ ਨੂੰ ਨਵੀਨਤਮ ਤਕਨਾਲੋਜੀ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਏਗਾ। ਇਸ ਮੌਕੇ ਕਾਲਜ ਪ੍ਰਬੰਧਕ ਸਮਿਤੀ ਦੇ ਪ੍ਰਧਾਨ ਪਵਨ ਗਰਗ, ਮੀਤ ਪ੍ਰਧਾਨ ਮਨਦੀਪ ਤੂਰ, ਜਨਰਲ ਸਕੱਤਰ ਪ੍ਰਵੀਣ ਗੁਪਤਾ, ਖਜ਼ਾਨਚੀ ਵਿਕਾਸ ਸਿੰਘਲ ਮੌਜੂਦ ਸਨ।

Advertisement

Advertisement
Advertisement
Author Image

joginder kumar

View all posts

Advertisement