ਬਟਾਲਾ ਨਾਲ ਸਬੰਧਤ ਐੱਮਈਐੱਸ ਵਰਕਰ ਨੇ ਸਾਂਬਾ ਜ਼ਿਲ੍ਹੇ ਦੇ ਫੌਜੀ ਕੈਂਪ ’ਚ ਫਾਹਾ ਲਿਆ
01:03 PM Jul 30, 2023 IST
ਸਾਂਬਾ/ਜੰਮੂ, 30 ਜੁਲਾਈ
ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਫੌਜੀ ਕੈਂਪ ਵਿੱਚ ਅੱਜ 22 ਸਾਲਾ ਐੱਮਈਐੱਸ ਵਰਕਰ ਨੇ ਕਥਿਤ ਫਾਹਾ ਲੈ ਕੇ ਖੁ਼ਦਕੁਸ਼ੀ ਕਰ ਲਈ। ਪੀੜਤ ਦੀ ਪਛਾਣ ਸੁਨੀਲ ਕੁੁਮਾਰ ਵਜੋਂ ਦੱਸੀ ਗਈ ਹੈ, ਜੋ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਖੇਤਰ ਨਾਲ ਸਬੰਧਤ ਸੀ। ਅਧਿਕਾਰੀ ਨੇ ਕਿਹਾ ਕਿ ਬਾੜੀ ਬ੍ਰਾਹਮਣਾ ਕੈਂਪ ਵਿੱਚ ਉਸ ਦੀ ਲਾਸ਼ ਕਮਰੇ ਵਿੱਚ ਲੱਗੇ ਪੱਖੇ ਨਾਲ ਲਟਕਦੀ ਮਿਲੀ। ਅਧਿਕਾਰੀ ਮੁਤਾਬਕ ਕੁਮਾਰ ਐੱਮਈਐੱਸ (ਮਿਲਟਰੀ ਇੰਜਨੀਅਰ ਸਰਵਸਿਜ਼) ਪਾਵਰ ਸਟੇਸ਼ਨ ਵਿਚ ਤਾਇਨਾਤ ਸੀ ਤੇ ਉਸ ਨੇ ਸ਼ਨਿੱਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਖੁ਼ਦਕੁਸ਼ੀ ਕੀਤੀ। ਪੁਲੀਸ ਨੇ ਕੁਮਾਰ ਦੀ ਦੇਹ ਪੋਸਟ ਮਾਰਟਮ ਲਈ ਹਸਪਤਾਲ ਵਿੱਚ ਤਬਦੀਲ ਕਰ ਦਿੱਤੀ ਹੈ। ਕੁਮਾਰ ਵੱਲੋਂ ਖੁ਼ਦਕੁਸ਼ੀ ਕਰਨ ਦੇ ਕਾਰਨਾਂ ਬਾਰੇ ਫੌਰੀ ਪਤਾ ਨਹੀਂ ਲੱਗ ਸਕਿਆ। -ਪੀਟੀਆਈ
Advertisement
Advertisement