For the best experience, open
https://m.punjabitribuneonline.com
on your mobile browser.
Advertisement

ਰਾਮਗੜ੍ਹ ਭੁੱਲਰ ਸਕੂਲ ਦੇ ਹੋਣਹਾਰ ਵਿਦਿਆਰਥੀ ਸਨਮਾਨੇ

07:39 AM Mar 31, 2024 IST
ਰਾਮਗੜ੍ਹ ਭੁੱਲਰ ਸਕੂਲ ਦੇ ਹੋਣਹਾਰ ਵਿਦਿਆਰਥੀ ਸਨਮਾਨੇ
ਅੱਵਲ ਰਹੇ ਬੱਚਿਆਂ ਦਾ ਸਨਮਾਨ ਕਰਦੇ ਹੋਏ ਪਤਵੰਤੇ ਤੇ ਸਕੂਲ ਦਾ ਸਟਾਫ। -ਫੋਟੋ: ਸ਼ੇਤਰਾ
Advertisement

ਜਗਰਾਉਂ

Advertisement

ਨਜ਼ਦੀਕੀ ਸਰਕਾਰੀ ਪ੍ਰਾਇਮਰੀ ਸਕੂਲ ਰਾਮਗੜ੍ਹ ਭੁੱਲਰ ਦਾ ਨਤੀਜਾ ਐਲਾਨਣ ਮੌਕੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ’ਚ ਪਹਿਲੀ ਤੋਂ ਚੌਥੀ ਜਮਾਤ ਦੇ ਅੱਵਲ ਰਹੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸਾਰੇ ਵਿਦਿਆਰਥੀਆਂ ਨੂੰ ਪੜ੍ਹਾਈ ਸਮੱਗਰੀ ਵੰਡੀ ਗਈ। ਭਾਈ ਬਲਵੀਰ ਸਿੰਘ ਖਾਲਸਾ, ਪ੍ਰਧਾਨ ਤੇਜਾ ਸਿੰਘ, ਜੋਗਿੰਦਰ ਸਿੰਘ ਭੁੱਲਰ, ਭਾਈ ਮਨਦੀਪ ਸਿੰਘ, ਸੁਖਦੇਵ ਸਿੰਘ ਦੇਵ, ਸੁਰਿੰਦਰ ਸਿੰਘ ਤੂਰ, ਸੁੰਦਰ ਸਿੰਘ ਸੁੰਦਰੀ, ਗੁਰਮੇਲ ਸਿੰਘ ਗੇਲਾ ਨੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ। ਇਸ ਮੌਕੇ ਜੋਗਿੰਦਰ ਸਿੰਘ ਨੇ ਕਿਹਾ ਕਿ ਬੱਚਿਆਂ, ਮਾਪਿਆਂ ਅਤੇ ਸਕੂਲ ਸਟਾਫ਼ ਲਈ ਅੱਜ ਦਾ ਦਿਨ ਖੁਸ਼ੀਆਂ ਤੇ ਚਾਵਾਂ ਵਾਲਾ ਹੁੰਦਾ ਹੈ ਕਿਉਂਕਿ ਇਸ ਦਿਨ ਪੂਰੇ ਸਾਲ ਦੀ ਮਿਹਨਤ ਦਾ ਫ਼ਲ ਮਿਲਦਾ ਹੈ। ਸਕੂਲ ਅਧਿਆਪਕਾ ਮਨਜੀਤ ਕੌਰ ਨੇ ਸਕੂਲ ਦੇ ਵਿਦਿਆਰਥੀਆਂ ਦਾ ਨਤੀਜਾ ਐਲਾਨਿਆ ਤੇ ਮਾਪਿਆਂ ਨੂੰ ਨਵੇਂ ਦਾਖ਼ਲਿਆਂ ਦਾ ਸੁਨੇਹਾ ਦਿੱਤਾ। ਇਸ ਮੌਕੇ ਬੀਬੀ ਗੁਰਜਿੰਦਰ ਕੌਰ, ਸੁਰਜੀਤ ਕੌਰ, ਜਗਵਿੰਦਰ ਸਿੰਘ ਜੱਗਾ, ਗੁਰਪ੍ਰੀਤ ਕੌਰ, ਰਾਜਰਾਣੀ ਕੌਰ, ਬਲਜੀਤ ਕੌਰ, ਬਲਵੀਰ ਸਿੰਘ ਬੀਰਾ ਸਮੇਤ ਬੱਚਿਆਂ ਦੇ ਮਾਪੇ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement
Author Image

sanam grng

View all posts

Advertisement
Advertisement
×