ਰਿਆੜਕੀ ਕਾਲਜ ’ਚ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
ਪੱਤਰ ਪ੍ਰੇਰਕ
ਧਾਰੀਵਾਲ, 11 ਫਰਵਰੀ
ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ’ਚ ਖਾਲਸਾ ਦੀਵਾਨ ਰਿਆੜਕੀ ਕਾਦੀਆਂ ਵੱਲੋਂ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸੰਸਥਾ ਦੇ ਪ੍ਰਧਾਨ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਦੀ ਅਗਵਾਈ ਹੇਠ ਹੋਏ ਸਮਾਗਮ ਦੀ ਪ੍ਰਧਾਨਗੀ ਐਮੀਨੈਂਸ ਸਕੂਲ ਸ੍ਰੀ ਹਰਗੋਬਿੰਦਪੁਰ ਦੇ ਪ੍ਰਿੰਸੀਪਲ ਰਜਨੀ ਬਾਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਰਜੋਆ ਦੇ ਪ੍ਰਿੰਸੀਪਲ ਰਾਮ ਲਾਲ ਨੇ ਕੀਤੀ। ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਦੱਸਿਆ ਸਮਾਗਮ ’ਚ ਪੰਜਾਬ ਬੋਰਡ ਅਤੇ ਯੂਨੀਵਰਸਟੀ ਦੇ ਇਮਤਿਹਾਨਾਂ ਵਿੱਚੋਂ ਸ਼ਾਨਦਾਰ ਕਾਰਗੁਜ਼ਾਰੀ ਕਰਨ ਵਾਲੇ ਸਰਕਾਰੀ/ਪ੍ਰਾਈਵੇਟ ਸਕੂਲਾਂ ਤੇ ਕਾਲਜ ਦੇ ਕੁੱਲ 29 ਵਿਦਿਆਰਥੀ ਨੂੰ 68,100 ਰੁਪਏ ਦੀ ਰਾਸ਼ੀ ਅਤੇ ਪ੍ਰਸੰਸਾ ਪੱਤਰ ਨਾਲ ਨਿਵਾਜਿਆ ਗਿਆ। ਪੰਜਵੀਂ, ਅੱਠਵੀਂ, ਦਸਵੀਂ, ਬਾਰ੍ਹਵੀਂ ਦੇ 95 ਫੀਸਦੀ ਤੋਂ ਵੱਧ ਤੇ ਬੀਏ, ਬੀਸੀਏ ਤੇ ਬੀ.ਕਾਮ 80 ਫੀਸਦੀ ਤੋਂ ਵੱਧ ਫਸਟ 5 ਵਿਦਿਆਰਥੀਆਂ ਨੂੰ 5100- 5100 ਰੁਪਏ, ਸੈਕੰਡ 3 ਵਿਦਿਆਰਥੀਆਂ ਨੂੰ 3100- 3100 ਰੁਪਏ, ਥਰਡ 3 ਵਿਦਿਆਰਥੀਆਂ ਨੂੰ 2100- 2100 ਰੁਪਏ ਅਤੇ ਬਾਕੀ ਵਧੀਆ ਪੁਜੀਸ਼ਨ ਲੲਂ 18 ਵਿਦਿਆਰਥੀਆਂ ਨੂੰ 1500-1500 ਰੁਪਏ ਅਤੇ ਪ੍ਰਸੰਸਾ ਪੱਤਰ ਦਿੱਤੇ ਗਏ। ਸਮਾਗਮ ’ਚ ਅਜੀਤ ਸਿੰਘ ਰਿਆੜ ਮੂੜਾ, ਪ੍ਰਿਥੀਪਾਲ ਸਿੰਘ ਨਿਰਮਾਣ, ਗੁਰਸੇਵਕ ਸਿੰਘ ਬਸਰਾਵਾਂ ਆਦਿ ਹਾਜ਼ਰ ਸਨ।