ਖੇਤਰੀ ਯੁਵਕ ਤੇ ਵਿਰਾਸਤ ਮੇਲੇ ਵਿੱਚ ਮੱਲਾਂ ਮਾਰਨ ਵਾਲਿਆਂ ਦਾ ਸਨਮਾਨ
ਪੱਤਰ ਪ੍ਰੇਰਕ
ਗੜ੍ਹਸ਼ੰਕਰ, 24 ਅਕਤੂਬਰ
ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਵਿਦਿਆਰਥੀਆਂ ਨੇ ਦਸੂਹਾ ਵਿੱਚ ਹੋਏ ਖੇਤਰੀ ਯੁਵਕ ਤੇ ਵਿਰਾਸਤ ਮੇਲੇ ’ਚ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਨੇਕਾਂ ਇਨਾਮ ਹਾਸਿਲ ਕਰਦਿਆਂ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਨੇ ਦੱਸਿਆ ਕਿ ਯੁਵਕ ਤੇ ਵਿਰਾਸਤ ਮੇਲੇ ਵਿਚ 30 ਦੇ ਕਰੀਬ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਕਾਲਜ ਦੇ ਵਿਦਿਆਰਥੀਆਂ ਨੇ ਸਖ਼ਤ ਮੁਕਾਬਲੇ ’ਚ ਅੱਗੇ ਵਧਦੇ ਹੋਏ ਚੰਗੀਆਂ ਪੁਜੀਸ਼ਨਾਂ ਹਾਸਿਲ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੇ ਹੈਰੀਟੇਜ਼ ਕੁਇਜ਼, ਕਵੀਸ਼ਰੀ, ਫੋਕ ਆਰਕੈਸਟਰਾ ਤੇ ਭੰਡ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਉਨ੍ਹਾਂ ਦੱਸਿਆ ਫੋਕ ਇੰਸਟਰੂਮੈਂਟ (ਢੋਲ) ਵਿੱਚ ਸੁਭਾਸ਼ ਚੰਦਰ ਨੇ ਦੂਜਾ, ਵਾਰ ਵਿਚ ਦੂਜਾ, ਕੋਲਾਜ਼ ਮੇਕਿੰਗ ਵਿਚ ਪੂਨਮ ਰਾਣੀ ਨੇ ਦੂਜਾ, ਸੁੰਦਰ ਲੇਖਣੀ (ਅੰਗਰੇਜ਼ੀ) ਵਿਚ ਹਰਲੀਨ ਕੌਰ ਨੇ ਦੂਜਾ ਸਥਾਨ, ਕਲਾਸੀਕਲ ਵੋਕਲ ਵਿਚ ਵਿਸ਼ਾਲ ਕੁਮਾਰ ਨੇ ਦੂਜਾ ਸਥਾਨ, ਕਾਵਿ ਉਚਾਰਨ ਵਿਚ ਸਿਮਰਨਜੀਤ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ। ਫੋਟੋਗ੍ਰਾਫੀ ਵਿਚ ਕਰਮਜੀਤ ਸਿੰਘ ਨੇ ਤੀਜਾ ਸਥਾਨ, ਪੀੜ੍ਹੀ ਬੁਣਨ ਵਿਚ ਜਸਪ੍ਰੀਤ ਕੌਰ ਨੇ ਤੀਜਾ ਸਥਾਨ, ਸ਼ਬਦ ਵਿਚ ਤੀਜਾ ਸਥਾਨ, ਗਜ਼ਲ ਵਿਚ ਵਿਸ਼ਾਲ ਨੇ ਤੀਜਾ ਸਥਾਨ, ਡੀਬੇਟ ਵਿਚ ਸਿਮਰਨ ਨੇ ਤੀਜਾ ਸਥਾਨ, ਐਲੋਕੇਸ਼ਨ ਵਿੱਚ ਸਹਿਜਲ ਸਾਕੀਆ ਨੇ ਤੀਜਾ ਸਥਾਨ, ਸਕਿੱਟ ਵਿਚ ਤੀਜਾ ਸਥਾਨ, ਮਮਿਕਰੀ ਵਿਚ ਰੋਹਿਨ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰਾਂ ਹੋਰ ਵੰਨਗੀਆਂ ਵਿਚ ਵੀ ਸ਼ਾਨਦਾਰ ਇਨਾਮ ਪਰਾਪਤ ਕੀਤੇ ਹਨ। ਇਸ ਮੌਕੇ ਵਿਰਾਸਤ ਮੇਲੇ ’ਚ ਕੰਟੀਂਜੈਂਟ ਇੰਚਾਰਜ ਪ੍ਰੋ. ਲਖਵਿੰਦਰਜੀਤ ਕੌਰ ਅਤੇ ਕੋਆਰਡੀਨੇਟਰ ਡਾ. ਮਨਬੀਰ ਕੌਰ ਨੇ ਵੀ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਕੰਟੀਂਜੈਂਟ ਇੰਚਾਰਜ ਪ੍ਰੋ. ਲਖਵਿੰਦਰਜੀਤ ਕੌਰ, ਪ੍ਰੋ. ਕੰਵਰ ਕੁਲਵੰਤ ਸਿੰਘ ਹਾਜ਼ਰ ਸਨ।