‘ਮੇਰੇ ਹਸਬੈਂਡ ਕੀ ਬੀਵੀ’ 21 ਨੂੰ ਹੋਵੇਗੀ ਰਿਲੀਜ਼
ਮੁੰਬਈ: ਬੌਲੀਵੁੱਡ ਫਿਲਮ ‘ਮੇਰੇ ਹਸਬੈਂਡ ਕੀ ਬੀਵੀ’ ਦੇ ਫਿਲਮਕਾਰਾਂ ਨੇ ਪੋਸਟਰ ਸਾਂਝਾ ਕੀਤਾ ਹੈ। ਇਸ ਫਿਲਮ ਵਿੱਚ ਅਰਜੁਨ ਕਪੂਰ, ਭੂਮੀ ਪੇਡਨੇਕਰ ਅਤੇ ਰਕੁਲ ਪ੍ਰੀਤ ਸਿੰਘ ਨਜ਼ਰ ਆਉਣਗੇ। ਪੋਸਟਰ ਵਿੱਚ ਅਰਜੁਨ ਕਪੂਰ ਵਿਚਾਲੇ ਖੜ੍ਹਾ ਹੈ। ਰਕੁਲ ਤੇ ਭੂਮੀ ਘੋੜਿਆਂ ਉੱਪਰ ਬੈਠੀਆਂ ਹੋਈਆਂ ਉਸ ਨੂੰ ਖਿੱਚ ਰਹੀਆਂ ਹਨ। ਇਸ ਤੋਂ ਜਾਪਦਾ ਹੈ ਕਿ ਇਹ ਕਹਾਣੀ ਤਿੰਨ ਜਣਿਆਂ ਦੁਆਲੇ ਘੁੰਮਦੀ ਹੈ। ਸੋਸ਼ਲ ਮੀਡੀਆ ’ਤੇ ਪਾਏ ਇਸ ਪੋਸਟਰ ’ਤੇ ਕਪੂਰ ਨੇ ਲਿਖਿਆ ਹੈ ਕਿ ‘ਖੀਚੋ ਔਰ ਜ਼ੋਰ ਸੇ ਖੀਚੋ, ਸ਼ਰਾਫ਼ਤ ਕੀ ਯੇਹੀ ਸਜ਼ਾ ਹੋਤੀ ਹੈ, ਕਲੇਸ਼ ਹੋ ਯਾ ਕਲੈਸ਼ ਫਸਤਾ ਤੋਂ ਮੁਜ ਜੈਸਾ ਆਮ ਆਦਮੀ ਹੀ ਹੈ।’ ਉਸ ਨੇ ਹੈਸ਼ਟੈਗ ਲਗਾ ਦੱਸਿਆ ਕਿ ਇਹ ਫਿਲਮ 21 ਫਰਵਰੀ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਸੇ ਤਰ੍ਹਾਂ ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਵੀ ਹੋਰ ਪੋਸਟਰ ਸਾਂਝੀ ਕੀਤੀ ਹੈ। ਇਸ ਵਿੱਚ ਉਸ ਨੇ ਭੂਮੀ ਦੀ ਫੋਟੋ ਅਤੇ ਉਸ ਦੇ ਨਾਮ ਨੂੰ ਵੀ ਕੱਟ ਦਿੱਤਾ ਹੈ। ਉਸ ਨੇ ਲਿਖਿਆ ਹੈ ਕਿ ‘ਜੀਵਨ ਮੇਂ ਕਲੇਸ਼ ਨਾ ਚਾਹੀਏ ਹੋ ਤੋ ਬਿਨ ਬੁਲਾਏ ਮਹਿਮਾਨ ਔਰ ਬਿਨਾ ਮਤਲਬ ਕਾ ਸਾਮਾਨ ਬਾਹਰ ਫੇਂਕ ਦੇਨਾ ਚਾਹੀਏ।’ ਇਸੇ ਦੌਰਾਨ ਭੂੁਮੀ ਨੇ ਵੀ ਸਾਂਝੇ ਕੀਤੇ ਪੋਸਟਰ ਵਿੱਚੋਂ ਰਕੁਲ ਪ੍ਰੀਤ ਸਿੰਘ ਨੂੰ ਫੋਟੋ ਵਿੱਚ ਕੱਟ ਦਿੱਤਾ ਹੈ। ਉਸ ਨੇ ਲਿਖਿਆ ਹੈ ਕਿ ‘ਕਲੇਸ਼ ਕੌਨ ਸਾ ਕਲੇਸ਼? ਜੋ ਮੇਰਾ ਹੈ.. ਵੋ ਮੇਰਾ ਰਹੇਗਾ, ਕੋਈ ਮੂੰਹ ਮਾਰਨੇ ਆਇਆ ਤੋਂ ਕਟੇਗਾ।’ ਇਸ ਫਿਲਮ ਵਿੱਚ ਸ਼ਕਤੀ ਕਪੂਰ, ਅਨੀਤਾ ਰਾਜ, ਦੀਨੋ ਮੋਰਿਆ ਵੀ ਦਿਖਾਈ ਦੇਣਗੇ। -ਆਈਏਐੱਨਐੱਸ